ਸ੍ਰੀ ਕਰਤਾਰਪੁਰ ਸਾਹਿਬ ਮਿਲਾ ਰਿਹਾ ਹੈ ਵਿਛੜਿਆਂ ਨੂੰ
ਚੰਡੀਗੜ੍ਹ/ਬਿਊਰੋ ਨਿਊਜ਼
ਭਾਰਤ-ਪਾਕਿਸਤਾਨ ਦੇ ਬਟਵਾਰੇ ਨੇ ਬਹੁਤ ਸਾਰੇ ਜਖਮ ਦਿੱਤੇ ਹਨ। ਇਹ ਜਖਮ ਆਜ਼ਾਦੀ ਦੇ 75 ਸਾਲ ਬਾਅਦ ਵੀ ਉਨ੍ਹਾਂ ਲੋਕਾਂ ਨੂੰ ਦਰਦ ਪਹੁੰਚਾਉਂਦਾ ਹੈ, ਜਿਨ੍ਹਾਂ ਦੇ ਆਪਣੇ ਉਨ੍ਹਾਂ ਕੋਲੋਂ ਵਿਛੜ ਗਏ ਸਨ। ਇਸੇ ਦਰਦ ਦੀ ਇਕ ਨਵੀਂ ਕਹਾਣੀ ਸਾਹਮਣੇ ਆਈ ਹੈ। ਪੰਜਾਬ ਵਿਚ ਪਟਿਆਲਾ ਜ਼ਿਲ੍ਹੇ ਦੇ ਸ਼ੁਤਰਾਣਾ ਇਲਾਕੇ ਦੇ ਗੁਰਮੀਤ ਸਿੰਘ ਜਦ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਚ ਆਪਣੀ ਭੈਣ ਗੱਜੋ ਨੂੰ ਮਿਲੇ ਤਾਂ ਦੋਵਾਂ ਦੀਆਂ ਅੱਖਾਂ ਵਿਚ ਹੰਝੂ ਆ ਗਏ। ਗੱਜੋ ਹੁਣ ਪਾਕਿਸਤਾਨ ਦੀ ਮੁਮਤਾਜ ਬੇਗਮ ਹੈ। ਇਹ ਨਾਮ ਬਟਵਾਰੇ ਤੋਂ ਬਾਅਦ ਉਸ ਨੂੰ ਪਕਿਸਤਾਨ ਵਿਚ ਪਾਲਣ ਵਾਲੇ ਮੁਸਲਿਮ ਪਰਿਵਾਰ ਨੇ ਦਿੱਤਾ। ਇੱਥੇ ਇਹ ਵੀ ਜ਼ਿਕਰ ਕਰਨਾ ਜ਼ਰੂਰੀ ਹੋ ਜਾਂਦਾ ਹੈ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਸੰਨ 1947 ਦੇ ਬਟਵਾਰੇ ਸਮੇਂ ਵਿਛੜੇ ਭੈਣ-ਭਰਾਵਾਂ ਨੂੰ ਮਿਲਾਉਣ ਵਿਚ ਅਹਿਮ ਭੂਮਿਕਾ ਨਿਭਾ ਰਿਹਾ ਹੈ।
Check Also
ਲੁਧਿਆਣਾ ’ਚ ਸਿਆਸੀ ਵਿਰੋਧੀਆਂ ’ਤੇ ਭੜਕੇ ਸੁਖਬੀਰ ਬਾਦਲ
ਕਿਹਾ : ਪੰਜਾਬ ’ਚ ਵਿਕਾਸ ਸਿਰਫ ਅਕਾਲੀ ਦਲ ਨੇ ਹੀ ਕਰਵਾਇਆ ਲੁਧਿਆਣਾ/ਬਿਊਰੋ ਨਿਊਜ਼ ਸ਼ੋ੍ਰਮਣੀ ਅਕਾਲੀ …