ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਖਿਲਾਫ਼ ਪੰਜਾਬ ਸਰਕਾਰ ਦਾ ਕੀਤਾ ਸਿਆਪਾ
ਲੁਧਿਆਣਾ : ਲੁਧਿਆਣਾ ਦੇ ਮੁੱਲਾਂਪੁਰ ਤੋਂ ਵਿਧਾਇਕ ਤੇ ਐਮਪੀ ਚੋਣ ਲੜ ਚੁੱਕੇ ਆਜ਼ਾਦ ਉਮੀਦਵਾਰ ਤੇ ਹਾਸਰਸ ਕਲਾਕਾਰ ਟੀਟੂ ਬਾਣੀਆ ਇੱਕ ਵਾਰ ਫੇਰ ਸੁਰਖੀਆਂ ‘ਚ ਆ ਗਿਆ ਹੈ। ਉਹ ਲੁਧਿਆਣਾ ਡੀਸੀ ਦਫ਼ਤਰ ਅੱਗੇ ਧਰਨਾ ਲਾ ਕੇ ਬੈਠ ਗਿਆ ਹੈ ਅਤੇ ਉਨ੍ਹਾਂ ਆਪਣਾ ਮੁੰਡਨ ਵੀ ਕਰਵਾ ਲਿਆ ਹੈ। ਉਨ੍ਹਾਂ ਨੇ ਪ੍ਰਾਈਵੇਟ ਸਕੂਲਾਂ ਦੀਆਂ ਮਨਮਾਨੀਆਂ ਖਿਲਾਫ਼ ਮੋਰਚਾ ਖੋਲ੍ਹਿਆ ਹੈ। ਟੀਟੂ ਬਾਣੀਆ ਨੇ ਕਿਹਾ ਕਿ ਸਰਕਾਰ ਨੇ ਭ੍ਰਿਸ਼ਟਾਚਾਰੀਆਂ ਨਾਲ ਹੱਥ ਮਿਲਾ ਲਿਆ ਹੈ ਤੇ ਸਰਕਾਰ ਦੀ ਜ਼ਮੀਰ ਮਰ ਗਈ ਹੈ। ਟੀਟੂ ਬਾਣੀਆਂ ਨੇ ਨਿੱਜੀ ਸਕੂਲਾਂ ਖਿਲਾਫ਼ ਮੋਰਚਾ ਖੋਲ੍ਹਦਿਆਂ ਕਿਹਾ ਕਿ ਨਿੱਜੀ ਸਕੂਲ ਫੀਸਾਂ ਦੇ ਮਾਮਲੇ ‘ਚ ਆਪਣੀ ਮਨਮਾਨੀਆਂ ਕਰ ਰਹੇ ਹਨ ਪ੍ਰੰਤੂ ਕੋਈ ਰਾਜਨੀਤਿਕ ਧਿਰ ਇਨ੍ਹਾਂ ਖਿਲਾਫ਼ ਅਵਾਜ਼ ਨਹੀਂ ਉਠਾ ਰਹੀ।
Check Also
ਪੰਜਾਬ ਪੰਚਾਇਤੀ ਚੋਣਾਂ ’ਤੇ ਸੁਪਰੀਮ ਕੋਰਟ ਨੇ ਵੀ ਰੋਕ ਲਾਉਣ ਤੋਂ ਕੀਤਾ ਇਨਕਾਰ
ਕਿਹਾ : ਚੋਣਾਂ ’ਤੇ ਰੋਕ ਲਗਾਉਣ ਨਾਲ ਪੰਜਾਬ ’ਚ ਫੈਲ ਜਾਵੇਗੀ ਅਰਜਾਕਤਾ ਨਵੀਂ ਦਿੱਲੀ/ਬਿਊਰੋ ਨਿਊਜ਼ …