ਕਿਹਾ : ਮੈਂ ਆਪਣੇ ਅਧਿਕਾਰਾਂ ਤੋਂ ਹਾਂ ਵਾਕਿਫ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਂਗਰਸ ਪਾਰਟੀ ਦੇ ਆਗੂ ਰਾਹੁਲ ਗਾਂਧੀ ਨੇ ਲੋਕ ਸਭਾ ਮੈਂਬਰ ਦੇ ਤੌਰ ’ਤੇ ਉਨ੍ਹਾਂ ਨੂੰ ਅਲਾਟ ਹੋਇਆ ਬੰਗਲਾ ਖਾਲੀ ਕਰਨ ਨੂੰ ਲੈ ਕੇ ਮਿਲੇ ਨੋਟਿਸ ਦਾ ਜਵਾਬ ਦਿੱਤਾ ਹੈ। ਕਾਂਗਰਸੀ ਆਗੂ ਰਾਹੁਲ ਗਾਂਧੀ ਨੇ ਅੱਜ ਲੋਕ ਸਭਾ ਸਕੱਤਰੇਤ ਨੂੰ ਪੱਤਰ ਲਿਖ ਕੇ ਕਿਹਾ ਕਿ ਉਹ ਸਮੇਂ ’ਤੇ ਬੰਗਲਾ ਖਾਲੀ ਕਰ ਦੇਣਗੇ। ਰਾਹੁਲ ਨੇ ਲੋਕ ਸਭਾ ਸਕੱਤਰੇਤ ਵਿਚ ਉਪ ਸਕੱਤਰ ਐਮ.ਐਸ. ਸ਼ਾਖਾ ਤੋਂ ਸਰਕਾਰੀ ਬੰਗਲਾ ਖਾਲੀ ਕਰਵਾਉਣ ਨੂੰ ਲੈ ਕੇ ਮਿਲੇ ਨੋਟਿਸ ਸਬੰਧੀ ਕਿਹਾ ਕਿ ਉਹ ਆਪਣੇ ਅਧਿਕਾਰਾਂ ਤੋਂ ਵਾਕਿਫ ਹਨ। ਉਨ੍ਹਾਂ ਨੂੰ ਬੰਗਲੇ ਸਬੰਧੀ ਜੋ ਨੋਟਿਸ ਮਿਲਿਆ ਹੈ, ਉਹ ਉਸਦਾ ਪਾਲਣ ਕਰਨਗੇ। ਧਿਆਨ ਰਹੇ ਕਿ ਰਾਹੁਲ ਗਾਂਧੀ ਕੇਰਲ ਦੇ ਵਾਇਨਾਡ ਤੋਂ ਲੋਕ ਸਭਾ ਮੈਂਬਰ ਹਨ। ਇਸਦੇ ਚੱਲਦਿਆਂ ਰਾਹੁਲ ਨੇ ਆਪਣੀ ਚਿੱਠੀ ਵਿਚ ਕਿਹਾ ਹੈ ਕਿ ਉਹ ਲੋਕ ਸਭਾ ਲਈ ਪਿਛਲੇ 4 ਕਾਰਜਕਾਲ ਤੋਂ ਚੁਣੇ ਜਾਂਦੇ ਰਹੇ ਹਨ। ਜਨਤਾ ਤੋਂ ਮਿਲੇ ਇਸ ਜਨਾਦੇਸ਼ ਲਈ ਉਹ ਉਨ੍ਹਾਂ ਦੇ ਧੰਨਵਾਦੀ ਹਨ। ਰਾਹੁਲ ਨੇ ਲੋਕ ਸਭਾ ਵਿਚ ਇਸ ਦੌਰਾਨ ਬਿਤਾਏ ਆਪਣੇ ਕਾਰਜਕਾਲ ਨੂੰ ਬਹੁਤ ਸੁਖਦ ਅਤੇ ਯਾਦਗਾਰੀ ਦੱਸਿਆ ਅਤੇ ਕਿਹਾ ਕਿ ਬੰਗਲਾ ਖਾਲੀ ਕਰਨ ਨੂੰ ਲੈ ਕੇ ਮਿਲੇ ਨੋਟਿਸ ਦਾ ਜ਼ਰੂਰ ਪਾਲਣ ਕਰਨਗੇ। ਜ਼ਿਕਰਯੋਗ ਹੈ ਕਿ ਰਾਹੁਲ ਨੂੰ ਲੋਕ ਸਭਾ ਸਕੱਤਰੇਤ ਵਲੋਂ ਨੋਟਿਸ ਭੇਜ ਕੇ 22 ਅਪ੍ਰੈਲ ਤੱਕ ਸਰਕਾਰੀ ਬੰਗਲਾ ਖਾਲੀ ਕਰਨ ਲਈ ਕਿਹਾ ਗਿਆ ਹੈ ਕਿਉਂਕਿ ਪਿਛਲੇ ਹਫਤੇ ਸੂਰਤ ਦੀ ਇਕ ਅਦਾਲਤ ਵਲੋਂ ਅਪਰਾਧਿਕ ਮਾਣਹਾਨੀ ਦੇ ਇਕ ਮਾਮਲੇ ਵਿਚ ਰਾਹੁਲ ਨੂੰ ਆਰੋਪੀ ਕਰਾਰ ਦਿੱਤੇ ਜਾਣ ਤੋਂ ਬਾਅਦ ਉਨ੍ਹਾਂ ਨੂੰ ਲੋਕ ਸਭਾ ਤੋਂ ਆਯੋਗ ਕਰਾਰ ਦਿੱਤਾ ਗਿਆ ਸੀ।
Check Also
ਹਰਿਆਣਾ ’ਚ ਵੋਟਾਂ ਭਲਕੇ 5 ਨੂੰ ਅਤੇ ਨਤੀਜੇ 8 ਅਕਤੂਬਰ ਨੂੰ
90 ਵਿਧਾਨ ਸਭਾ ਸੀਟਾਂ ਲਈ 1031 ਉਮੀਦਵਾਰ ਚੋਣ ਮੈਦਾਨ ’ਚ ਚੰਡੀਗੜ੍ਹ/ਬਿਊਰੋ ਨਿਊਜ਼ ਹਰਿਆਣਾ ਵਿਚ ਭਲਕੇ …