Breaking News
Home / ਭਾਰਤ / ਕਿਸਾਨਾਂ ਦੀ ਜੰਤਰ-ਮੰਤਰ ’ਤੇ ਸੰਸਦ

ਕਿਸਾਨਾਂ ਦੀ ਜੰਤਰ-ਮੰਤਰ ’ਤੇ ਸੰਸਦ

ਕਿਸਾਨਾਂ ਨੇ ਮੋਦੀ ਸਰਕਾਰ ਖਿਲਾਫ ਚਲਾਈ ਆਪਣੀ ਸੰਸਦ
ਨਵੀਂ ਦਿੱਲੀ/ਬਿਊਰੋ ਨਿਊਜ਼
ਤਿੰਨ ਖੇਤੀ ਕਾਨੂੰਨਾਂ ਖਿਲਾਫ ਕਈ ਮਹੀਨਿਆ ਤੋਂ ਦਿੱਲੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨ ਅੱਜ ਜੰਤਰ ਮੰਤਰ ’ਤੇ ਕਿਸਾਨ ਸੰਸਦ ਵਿੱਚ ਹਿੱਸਾ ਲੈਣ ਲਈ ਪਹੁੰਚੇ। ਕਿਸਾਨਾਂ ਦੇ ਬੱਸਾਂ ਵਿੱਚ ਸਵਾਰ ਹੋ ਕੇ ਜੰਤਰ ਮੰਤਰ ਪਹੁੰਚਣ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਜੰਤਰ ਮੰਤਰ ਨੂੰ ਜਾਂਦਾ ਰਸਤਾ ਬੰਦ ਕਰ ਦਿੱਤਾ ਸੀ। ਇਸ ਦੌਰਾਨ ਕਿਸਾਨ ਲੀਡਰ ਬਲਬੀਰ ਸਿੰਘ ਰਾਜੇਵਾਲ ਅਤੇ ਰਾਕੇਸ਼ ਟਿਕੈਤ ਦੀ ਪੁਲਿਸ ਨਾਲ ਤਿੱਖੀ ਬਹਿਸ ਵੀ ਹੋਈ। ਧਿਆਨ ਰਹੇ ਕਿ ਜੰਤਰ-ਮੰਤਰ ਸੰਸਦ ਭਵਨ ਤੋਂ ਕੁਝ ਮੀਟਰ ਦੀ ਦੂਰੀ ’ਤੇ ਹੈ ਅਤੇ 200 ਕਿਸਾਨਾਂ ਦੇ ਜਥੇ ਨੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਮੋਦੀ ਸਰਕਾਰ ਖਿਲਾਫ ਆਪਣੀ ਸੰਸਦ ਦੀ ਕਾਰਵਾਈ ਚਲਾਈ। ਇਸੇ ਦੌਰਾਨ ਕਿਸਾਨਾਂ ਦੀ ਸੰਸਦ ਵਿਚ ਕੇਰਲਾ ਦੇ 20 ਐਮ.ਪੀ. ਪਹੁੰਚੇ। ਜਿਨ੍ਹਾਂ ਦਾ ਕਿਸਾਨਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ।

 

Check Also

2014 ਤੋਂ 2019 ਦੌਰਾਨ ਭਾਰਤ ‘ਚ ਦੇਸ਼ਧ੍ਰੋਹ ਦੇ 326 ਕੇਸ ਦਰਜ

ਸਿਰਫ਼ ਛੇ ਵਿਅਕਤੀ ਦੋਸ਼ੀ ਠਹਿਰਾਏ; ਪੰਜਾਬ ਵਿਚ ਇਕ ਤੇ ਹਰਿਆਣਾ ਵਿਚ 31 ਕੇਸ ਦਰਜ ਨਵੀਂ …