7.1 C
Toronto
Wednesday, November 12, 2025
spot_img
Homeਦੁਨੀਆਪਾਕਿ ਨੇ ਮੁੰਬਈ ਹਮਲੇ ਦੇ ਮੁੱਖ ਸਾਜ਼ਸ਼ਘਾੜੇ ਸਮੇਤ 4000 ਅੱਤਵਾਦੀਆਂ ਦੇ ਨਾਂ...

ਪਾਕਿ ਨੇ ਮੁੰਬਈ ਹਮਲੇ ਦੇ ਮੁੱਖ ਸਾਜ਼ਸ਼ਘਾੜੇ ਸਮੇਤ 4000 ਅੱਤਵਾਦੀਆਂ ਦੇ ਨਾਂ ਸੂਚੀ ‘ਚੋਂ ਹਟਾਏ

ਇਸਲਾਮਾਬਾਦ/ਬਿਊਰੋ ਨਿਊਜ਼

ਇੱਕ ਪਾਸੇ ਜਿੱਥੇ ਪੂਰੀ ਦੁਨੀਆ ਅਤੇ ਪਾਕਿਸਤਾਨ ਖੁਦ ਵੀ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ, ਇਸ ਦੇ ਚਲਦਿਆਂ ਰ ਇਮਰਾਨ ਖਾਨ ਦੀ ਸਰਕਾਰ ਨੇ 4000 ਅੱਤਵਾਦੀਆਂ ਦੇ ਨਾਂ ਅੱਤਵਾਦੀ ਨਿਗਰਾਨ ਸੂਚੀ ‘ਚੋਂ ਹਟਾ ਦਿੱਤੇ ਹਨ। ਇੱਕ ਇੰਟੈਲੀਜੈਂਸ ਨਾਲ ਜੁੜੇ ਸਟਾਰਟਅਪ ਨੇ ਦਾਅਵਾ ਕੀਤਾ ਹੈ ਕਿ ਇਨ੍ਹਾਂ 4000 ਅੱਤਵਾਦੀਆਂ ਵਿੱਚ ਸਾਲ 2008 ਦੇ ਮੁੰਬਈ ਅੱਤਵਾਦੀ ਹਮਲੇ ਦਾ ਮੁੱਖ ਸਾਜ਼ਸ਼ਘਾੜਾ ਅਤੇ ਲਸ਼ਕਰ-ਏ-ਤੋਇਬਾ ਦਾ ਆਪ੍ਰੇਸ਼ਨ ਕਮਾਂਡਰ ਜਕੀ-ਉਰ-ਰਹਿਮਾਨ ਲਖਵੀ ਵੀ ਸ਼ਾਮਲ ਸੀ। ਪ੍ਰੰਤੂ ਪਾਕਿਸਤਾਨ ਨੇ ਅਜੇ ਤੱਕ ਕਿਸੇ ਨੂੰ ਜਾਣਕਾਰੀ ਨਹੀਂ ਦਿੱਤੀ ਹੈ ਅਤੇ ਨਾ ਹੀ ਇਸ ਨੂੰ ਹਟਾਉਣ ਤੋਂ ਪਹਿਲਾਂ ਕਿਸੇ ਅੰਤਰਰਾਸ਼ਟਰੀ ਸੰਗਠਨ ਨਾਲ ਇਸ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ ਸੀ।

RELATED ARTICLES
POPULAR POSTS