Breaking News
Home / ਦੁਨੀਆ / ਐਲਨ ਮਸਕ 2027 ਤੱਕ ਬਣ ਸਕਦੇ ਹਨ ਦੁਨੀਆ ਦੇ ਪਹਿਲੇ ਖਰਬਪਤੀ

ਐਲਨ ਮਸਕ 2027 ਤੱਕ ਬਣ ਸਕਦੇ ਹਨ ਦੁਨੀਆ ਦੇ ਪਹਿਲੇ ਖਰਬਪਤੀ

ਨਵੀਂ ਦਿੱਲੀ : ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਅਤੇ ਸਪੇਸ ਐਕਸ ਦੇ ਸੀਈਓ ਐਲੋਨ ਮਸਕ ਸਾਲ 2027 ਤਕ ਦੁਨੀਆ ਦੇ ਪਹਿਲੇ ਖਰਬਪਤੀ ਬਣ ਸਕਦੇ ਹਨ। ਇਹ ਖੁਲਾਸਾ ਇਨਫੌਰਮਾ ਕੁਨੈਕਟ ਅਕਾਦਮੀ ਦੀ ਰਿਪੋਰਟ ਤੋਂ ਹੋਇਆ ਹੈ। ਇਸ ਤੋਂ ਇਲਾਵਾ ਭਾਰਤ ਦੇ ਉੱਘੇ ਕਾਰੋਬਾਰੀ ਗੌਤਮ ਅਡਾਨੀ ਵੀ ਇਹ ਦਰਜਾ ਉਸ ਤੋਂ ਅਗਲੇ ਸਾਲ 2028 ਤਕ ਹਾਸਲ ਕਰ ਸਕਦੇ ਹਨ। ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਮੁਕੇਸ਼ ਅੰਬਾਨੀ 2033 ਵਿੱਚ ਖਰਬਪਤੀ ਬਣ ਸਕਦੇ ਹਨ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ 237 ਅਰਬ ਡਾਲਰ ਦੀ ਕੁੱਲ ਜਾਇਦਾਦ ਨਾਲ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਮਸਕ ਲਈ ਦੁਨੀਆ ਦੇ ਪਹਿਲੇ ਖਰਬਪਤੀ ਬਣਨ ਲਈ 110 ਫੀਸਦੀ ਦੀ ਔਸਤ ਸਾਲਾਨਾ ਦਰ ਨਾਲ ਵਿਕਾਸ ਕਰਨ ਦੀ ਲੋੜ ਹੈ। ਅਡਾਨੀ ਕੋਲ ਇਸ ਵੇਲੇ 100 ਅਰਬ ਡਾਲਰ ਤੋਂ ਘੱਟ ਦੀ ਦੌਲਤ ਹੈ ਤੇ ਉਹ ਵਿਸ਼ਵ ਅਰਬਪਤੀ ਸੂਚਕ ਅੰਕ ਵਿੱਚ 13ਵੇਂ ਸਥਾਨ ‘ਤੇ ਹੈ ਤੇ ਉਹ ਸਾਲ 2028 ਤਕ ਦੂਜੇ ਖਰਬਪਤੀ ਬਣ ਸਕਦੇ ਹਨ। ਅੰਬਾਨੀ 111 ਅਰਬ ਡਾਲਰ ਦੀ ਜਾਇਦਾਦ ਨਾਲ ਏਸ਼ੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ ਤੇ ਉਹ 2033 ਵਿੱਚ ਇਹੀ ਦਰਜਾ ਪ੍ਰਾਪਤ ਕਰ ਸਕਦੇ ਹਨ।

 

 

Check Also

ਅਮਰੀਕਾ ਵਿਚ ਬਰਫਬਾਰੀ ਤੇ ਹੱਡ ਚੀਰਵੀਂ ਠੰਡ ਨੇ ਜਨ ਜੀਵਨ ਉਪਰ ਪਾਇਆ ਵਿਆਪਕ ਅਸਰ

ਮੌਸਮ ਵਿਭਾਗ ਵੱਲੋਂ ਤਾਪਮਾਨ ‘ਚ ਜਬਰਦਸਤ ਗਿਰਾਵਟ ਦੀ ਚਿਤਾਵਨੀ ਸੈਕਰਾਮੈਂਟੋ,ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਅੱਜਕੱਲ੍ਹ ਕੇਂਦਰੀ …