ਨਿਊਯਾਰਕ/ਬਿਊਰੋ ਨਿਊਜ਼
ਕੋਵਿਡ-19 ਨੇ ਨਿਊਜਰਸੀ ਵਿੱਚ ਵਸੇ ਭਾਰਤੀ ਮੂਲ ਦੇ ਡਾਕਟਰ ਪਰਿਵਾਰ ਦੇ ਦੋ ਜੀਆਂ ਦੀ ਜਾਨ ਲੈ ਲਈ। ਉਘੇ ਸਰਜਨ ਅਤੇ ਬੱਚਿਆਂ ਦੇ ਡਾਕਟਰ ਸਤੇਂਦਰ ਡੀ. ਖੰਨਾ (77) ਅਤੇ ਊਨ੍ਹਾਂ ਦੀ ਵਿਚਕਾਰਲੀ ਧੀ ਪ੍ਰਿਆ ਖੰਨਾ (44), ਜੋ ਗੁਰਦਿਆਂ ਸਬੰਧੀ ਬਿਮਾਰੀਆਂ ਦੀ ਡਾਕਟਰ ਸੀ, ਇਸ ਦੁਨੀਆ ਨੂੰ ਅਲਵਿਦਾ ਆਖ ਗਏ।
ਡਾ. ਸਤੇਂਦਰ ਖੰਨਾ ਨੇ ਚਾਰ ਦਹਾਕਿਆਂ ਤੱਕ ਸਰਜਨ ਵਜੋਂ ਪ੍ਰੈਕਟਿਸ ਕੀਤੀ ਅਤੇ ਉਹ ਨਿਊਜਰਸੀ ਵਿੱਚ ਲੈਪਰੋਸਕੋਪੀ ਸਰਜਰੀ ਕਰਨ ਵਾਲੇ ਪਹਿਲੇ ਡਾਕਟਰਾਂ ਵਿੱਚ ਸ਼ੁਮਾਰ ਸਨ। ਡਾ. ਖੰਨਾ ਮਾਰਚ ਮਹੀਨੇ ਵਿੱਚ ਕੁਝ ਬਿਮਾਰ ਮਹਿਸੂਸ ਕਰ ਰਹੇ ਸਨ ਤਾਂ ਹਫ਼ਤੇ ਬਾਅਦ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ। ਇਸ ਮਗਰੋਂ ਉਨ੍ਹਾਂ ਦੀ ਧੀ ਪ੍ਰਿਆ, ਜੋ ਆਟੋ-ਇਮਿਊਨ ਡਿਸਆਰਡਰ ਤੋਂ ਪੀੜਤ ਸੀ, ਆਪਣੇ ਪਰਿਵਾਰਕ ਘਰ ਵਿੱਚ ਹੀ ਇਕਾਂਤਵਾਸ ਹੋ ਗਈ ਪਰ ਜਲਦੀ ਹੀ ਉਸ ਵਿੱਚ ਵੀ ਕਰੋਨਾ ਦੇ ਲੱਛਣ ਦਿਖਾਈ ਦੇਣ ਲੱਗੇ।
Check Also
ਟਰੰਪ ਨੇ ਸਟੂਡੈਂਟ ਵੀਜ਼ਾ ਲਈ ਇੰਟਰਵਿਊ ’ਤੇ ਲਗਾਈ ਰੋਕ
ਅਮਰੀਕਾ ਜਾਣ ਵਾਲੇ ਵਿਦਿਆਰਖੀਆਂ ਦੇ ਸ਼ੋਸ਼ਲ ਮੀਡੀਆ ਦੀ ਹੋਵੇਗੀ ਜਾਂਚ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕਾ ’ਚ ਡੋਨਾਲਡ …