Home / ਪੰਜਾਬ / ਪ੍ਰਕਾਸ਼ ਪੁਰਬ ਸਮਾਗਮਾਂ ‘ਚ ਮੀਂਹ ਤੇ ਹਨ੍ਹੇਰੀ ਨੇ ਪਾਇਆ ਵਿਘਨ

ਪ੍ਰਕਾਸ਼ ਪੁਰਬ ਸਮਾਗਮਾਂ ‘ਚ ਮੀਂਹ ਤੇ ਹਨ੍ਹੇਰੀ ਨੇ ਪਾਇਆ ਵਿਘਨ

ਅੱਜ ਦੇ ਕਈ ਸਮਾਗਮ ਰੱਦ ਕਰਨੇ ਪਏ
ਚੰਡੀਗੜ੍ਹ/ਬਿਊਰੋ ਨਿਊਜ਼
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਅਤੇ ਡੇਰਾ ਬਾਬਾ ਨਾਨਕ ਵਿਖੇ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਪਏ ਮੀਂਹ ਨੇ ਵਿਘਨ ਪਾ ਦਿੱਤਾ। ਇਸਦੇ ਚੱਲਦਿਆਂ ਡੇਰਾ ਬਾਬਾ ਨਾਨਕ ਵਿਖੇ ਹੋਣ ਵਾਲੇ ਅੱਜ ਦੇ ਕਈ ਸਮਾਗਮ ਤਾਂ ਰੱਦ ਹੀ ਕਰਨੇ ਪਏ। ਇਸ ਤੋਂ ਇਲਾਵਾ ਸੁਲਤਾਨਪੁਰ ਲੋਧੀ ਵਿਖੇ ਵੀ ਬਾਰਸ਼ ਕਾਰਨ ਟੈਂਟ ਸਿਟੀ ਤੇ ਪੰਡਾਲ ਨੂੰ ਨੁਕਸਾਨ ਪਹੁੰਚਿਆ ਹੈ। ਜ਼ਿਕਰਯੋਗ ਹੈ ਕਿ ਮੀਂਹ ਕਾਰਨ ਸੁਲਤਾਨਪੁਰ ਲੋਧੀ ਵਿੱਚ ਬਣੇ ਟੈਂਟ ਸਿਟੀ ਵਿੱਚ ਪਾਣੀ ਆ ਗਿਆ। ਇਸ ਮਗਰੋਂ ਪ੍ਰਸ਼ਾਸਨ ਨੂੰ ਟੈਂਟ ਸਿਟੀ ਦੀ ਬਿਜਲੀ ਵੀ ਬੰਦ ਕਰਨੀ ਪਈ। ਪਿੰਡ ਬੁੱਸੋਵਾਲ ਨੇੜੇ ਜਿਥੇ ਵੀਵੀਆਈਪੀਜ਼ ਲਈ ਹੈਲੀਪੈਡ ਬਣਾਏ ਗਏ ਹਨ, ਉੱਥੇ ਐਸਜੀਪੀਸੀ ਵੱਲੋਂ ਬਣਾਇਆ ਗਿਆ ਸਵਾਗਤੀ ਗੇਟ ਡਿੱਗਣ ਨਾਲ ਇੱਕ ਪੁਲਿਸ ਮੁਲਾਜ਼ਮ ਦੇ ਸੱਟ ਵੀ ਲੱਗ ਗਈ। ਇਸੇ ਤਰ੍ਹਾਂ ਰੇਲਵੇ ਸਟੇਸ਼ਨ ‘ਤੇ ਚੱਲ ਰਹੇ ਸਮਾਗਮ ‘ਚ ਟੈਂਟ ਦਾ ਇੱਕ ਹਿੱਸਾ ਡਿੱਗਣ ਨਾਲ ਦੋ ਮਹਿਲਾ ਮੁਲਾਜ਼ਮਾਂ ਦੇ ਵੀ ਸੱਟਾਂ ਲੱਗੀਆਂ।

Check Also

ਪੰਜਾਬ ‘ਚ ਅਨਲੌਕ-1 ਲਾਗੂ, ਕੇਂਦਰ ਦੀ ਤਰਜ਼ ‘ਤੇ ਨਵੇਂ ਨਿਯਮ ਜਾਰੀ

ਚੰਡੀਗੜ੍ਹ/ਬਿਊਰੋ ਨਿਊਜ਼ ਕੇਂਦਰ ਦੀ ਤਰਜ਼ ‘ਤੇ ਪੰਜਾਬ ‘ਚ ਅਨਲੌਕ-1 ਲਾਗੂ ਹੋਵੇਗਾ। ਅੱਜ ਤੋਂ ਮੁੱਖ ਬਾਜ਼ਾਰ …