18.5 C
Toronto
Wednesday, September 30, 2026
spot_img
Homeਪੰਜਾਬਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਆਪਣੇ ਦਫ਼ਤਰ ਦਾ ਮੁੜ ਸੰਭਾਲਿਆ ਕੰਮਕਾਜ

ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਆਪਣੇ ਦਫ਼ਤਰ ਦਾ ਮੁੜ ਸੰਭਾਲਿਆ ਕੰਮਕਾਜ

ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਆਪਣੇ ਦਫ਼ਤਰ ਦਾ ਮੁੜ ਸੰਭਾਲਿਆ ਕੰਮਕਾਜ
Image Courtesy :jagbani(punjabkesar)

ਨਰਾਜ ਸੁਰੇਸ਼ ਕੁਮਾਰ ਨੂੰ ਮੁੱਖ ਮੰਤਰੀ ਨੇ ਫਿਰ ਮਨਾਇਆ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੀਫ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨੇ ਇਕ ਵਾਰ ਫਿਰ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਦਫ਼ਤਰ ਦਾ ਕਰੀਬ ਇਕ ਸਾਲ ਮਗਰੋਂ ਕੰਮਕਾਜ ਸੰਭਾਲ ਲਿਆ ਹੈ। ਧਿਆਨ ਰਹੇ ਕਿ ਸੁਰੇਸ਼ ਕੁਮਾਰ ਪਿਛਲੇ ਲੰਮੇ ਸਮੇਂ ਤੋਂ ਦਫਤਰ ਵਿਚ ਨਹੀਂ ਆ ਰਹੇ ਸਨ ਅਤੇ ਘਰ ਤੋਂ ਹੀ ਦਫਤਰ ਦਾ ਕੰਮ ਚਲਾ ਰਹੇ ਸਨ। ਪਿਛਲੇ ਦਿਨੀਂ ਸੁਰੇਸ਼ ਕੁਮਾਰ ਦੇ ਅਸਤੀਫੇ ਦੀਆਂ ਚਰਚਾਵਾਂ ਵੀ ਚੱਲਦੀਆਂ ਰਹੀਆਂ, ਪਰ ਇਨ੍ਹਾਂ ਚਰਚਾਵਾਂ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਹੋਈ ਸੀ। ਸਿਆਸੀ ਹਲਕਿਆਂ ਤੋਂ ਹੁਣ ਇਹ ਜਾਣਕਾਰੀ ਮਿਲੀ ਹੈ ਕਿ ਮੁੱਖ ਮੰਤਰੀ ਨੇ ਇਕ ਵਾਰ ਫਿਰ ਸੁਰੇਸ਼ ਕੁਮਾਰ ਨੂੰ ਮਨਾ ਲਿਆ ਹੈ ਤੇ ਇਸ ਤੋਂ ਪਹਿਲਾਂ ਵੀ ਸੁਰੇਸ਼ ਕੁਮਾਰ ਕਈ ਵਾਰ ਨਰਾਜ਼ ਹੋਏ ਅਤੇ ਮੁੱਖ ਮੰਤਰੀ ਉਨ੍ਹਾਂ ਨੂੰ ਮਨਾਉਂਦੇ ਰਹੇ ਹਨ।

RELATED ARTICLES
POPULAR POSTS