-10.9 C
Toronto
Tuesday, January 20, 2026
spot_img
Homeਨਜ਼ਰੀਆਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ 'ਤੇ

ਅੰਤਰਰਾਸ਼ਟਰੀ ਮਾਂ ਬੋਲੀ ਦਿਹਾੜੇ ‘ਤੇ

ਕਦੇ ਨਾ ਭੁੱਲੋ ਪੰਜਾਬੀ
ਪੰਜਾਬੀ ਮਾਂ ਬੋਲੀ ਸਾਡੀ।
ਸ਼ਹਿਦ ਤੋਂ ਮਿੱਠੀ ਡਾਹਢੀ।
ਕਿਸੇ ਵੀ ਦੇਸ਼ ‘ਚ ਰਹੀਏ।
ਪੰਜਾਬੀ ਵਿਚ ਸੁਣੀਏ ਕਹੀਏ।
ਗਾਈਏ ਪੰਜਾਬੀ ਦੇ ਸੋਹਲੇ।
ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
ਕਦੇ ਨਾ ਭੁੱਲੋ ਪੰਜਾਬੀ।

ਕਨੇਡਾ ਹੈ ਮੁਲਖ਼ ਪਿਆਰਾ।
ਸੋਹਣਾ, ਸੁਥਰਾ ਤੇ ਨਿਆਰਾ।
ਏਕੇ ਦਾ ਸਬਕ ਸਿਖਾਉਂਦਾ।
ਹਰ ਇਕ ਦੇ ਮਨ ਨੂੰ ਭਾਉਂਦਾ।
ਘੁੰਡੀਆਂ ਦਿਲਾਂ ਦੀਆਂ ਖੋਲ੍ਹੇ।
ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
ਕਦੇ ਨਾ ਭੁੱਲੋ ਪੰਜਾਬੀ।

ਬੋਲੀ ਪੰਜਾਬੀ ਸਿਖਣੀ।
ਗੁਰਮੁਖੀ ਲਿੱਪੀ ਲਿਖਣੀ।
ਡਿਗਰੀ ਹੈ ਵੱਡੀ ਲੈਣੀ।
ਵਿਦਿਆ ਦੀ ਘਾਟ ਨਾ ਰਹਿਣੀ।
ਗਿਆਨ ਵਲੋਂ ਨਾ ਹੋ ਜਾਈਏ ਪੋਲੇ।
ਰਹਿੰਦੇ ਕਨੇਡਾ ਵਿੱਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
ਕਦੇ ਨਾ ਭੁੱਲੋ ਪੰਜਾਬੀ।

ਨੀਤੀ ਵਿਚ ਅੱਗੇ ਆਉਣਾ।
ਨੀਅਤ ਦਾ ਝੇੜ ਨਾ ਪਾਉਣਾ।
ਵੱਡੀ ਚਾਹੋ ਪਦਵੀ ਲੈਣੀ।
ਓਥੇ ਵੀ ਸੱਚੀ ਕਹਿਣੀ।
ਹੋਣਾ ਕਦੇ ਨਾ ਕੰਨਾਂ ਤੋਂ ਬੋਲ਼ੇ।
ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
ਕਦੇ ਨਾ ਭੁੱਲੋ ਪੰਜਾਬੀ।

ਗੁਣੀਆਂ ਨੇ ਉਮਰ ਲੰਘਾਤੀ।
ਲਿਖਣ ਦੀ ਹੱਦ ਮੁਕਾਤੀ।
ਸਾਡੇ ਬਿਨ ਪੜ੍ਹੇਗਾ ਕਿਹੜਾ।
ਕਰ ਲਓ ਹੁਣ ਤੁਸੀਂ ਨਿਬੇੜਾ।
ਪਿਓ ਦਾਦੇ ਨੇ ਖਜ਼ਾਨੇ ਖੋਲ੍ਹੇ।
ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
ਕਦੇ ਨਾ ਭੁੱਲੋ ਪੰਜਾਬੀ।

ਬਾਣੀ ਸਤਿਗੁਰਾਂ ਉਚਾਰੀ।
ਗੁਰਦਾਸ ਜੀ ਲਿਖ ਗਏ ਸਾਰੀ।
ਵੀਰ ਸਿੰਘ ਲਿਖਗੇ ਗਿਆਨ।
‘ਨਾਭਾ’ ਦਾ ਕੋਸ਼ ਮਹਾਨ।
ਸਿੰਘ ਸਭੀਆਂ ਦੇ ਬਚਨ ਅਮੋਲੇ।
ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
ਕਦੇ ਨਾ ਭੁੱਲੋ ਪੰਜਾਬੀ।

ਪਾਵਨ ਜੋ ਧੁਰ ਕੀ ਬਾਣੀ।
ਸਿੱਖ ਲੈਣੀ ਅਤੇ ਸਿਖਾਉਣੀ।
ਸਾਡਾ ਇਤਿਹਾਸ ਹੈ ਭਾਰਾ।
ਪੜ੍ਹੀਏ,ਅਪਨਾਈਏ ਸਾਰਾ।
ਬਿਨਾਂ ਕੁੰਜੀਓਂ ਜਿੰਦੇ ਕੌਣ ਖੋਲੇ।
ਰਹਿੰਦੇ ਕੈਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
ਕਦੇ ਨਾ ਭੁੱਲੋ ਪੰਜਾਬੀ।

ਮੂੰਹੋਂ ਜੇ ਭੁੱਲਿਆ ਊੜਾ।
ਸਿਰ ਉੱਤੇ ਰਿਹਾ ਨਾ ਜੂੜਾ।
ਜ਼ਿੱਲਤ ਸਹਿਣੀ ਹੀ ਪੈਣੀ।
ਕੌਮ ਦੀ ਹੋਂਦ ਨਾ ਰਹਿਣੀ।
ਤਾਹੀਓਂ ਕਿਸ਼ਤੀ ਖਾਂਵਦੀ ਡੋਲੇ।
ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
ਕਦੇ ਨਾ ਭੁੱਲੋ ਪੰਜਾਬੀ।

ਸਕੂਲ ਪੰਜਾਬ ‘ਚ ਖੋਹਲੇ।
ਪੰਜਾਬੀ ਤੋਂ ਰੱਖਣ ਓਹਲੇ।
ਪੰਜਾਬੀ ਤੋਂ ਸਾੜਾ ਰੱਖਦੇ।
ਬੋਲ ਨਾ ਇੰਗਲਿਸ਼ ਥੱਕਦੇ।
‘ਮਾਸੀ ਮਾਨ ਦੀ’ ਪੰਜਾਬੀ ਨੂੰ ਮਧੋਲੇ।
ਰਹਿੰਦੇ ਕਨੇਡਾ ਵਿੱਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
ਕਦੇ ਨਾ ਭੁੱਲੋ ਪੰਜਾਬੀ।

ਹਰਪਾਲ ਸਿੰਘ ਛੰਦ ਬਣਾਤਾ।
ਕਵੀਸ਼ਰਾਂ ਸੋਹਣਾ ਗਾਤਾ।
ਠੇਠ ਪੰਜਾਬੀ ਬੋਲੋ।
ਮਾਂ ਬੋਲੀ ਕਦੇ ਨਾਂ ਰੋਲ਼ੋ।
ਰੰਗ ਲਓ ਮਜੀਠੀ ਚੋਲੇ।
ਰਹਿੰਦੇ ਕਨੇਡਾ ਵਿਚ ਹਾਂ,
ਸਾਡੇ ਅੰਦਰੋਂ ਪੰਜਾਬੀ ਬੋਲੇ,
ਕਦੇ ਨਾ ਭੁੱਲੋ ਪੰਜਾਬੀ।

(ਭਾਈ ਹਰਪਾਲ ਸਿੰਘ ਲੱਖਾ)

 

RELATED ARTICLES

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

CLEAN WHEELS

POPULAR POSTS