0.9 C
Toronto
Thursday, November 27, 2025
spot_img
HomeਕੈਨੇਡਾFrontਅਜਮੇਰ ਸੈਕਸ ਸਕੈਂਡਲ ਦੇ 6 ਦੋਸ਼ੀਆਂ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ ਉਮਰ...

ਅਜਮੇਰ ਸੈਕਸ ਸਕੈਂਡਲ ਦੇ 6 ਦੋਸ਼ੀਆਂ ਨੂੰ ਜ਼ਿਲ੍ਹਾ ਅਦਾਲਤ ਨੇ ਸੁਣਾਈ ਉਮਰ ਕੈਦ ਦੀ ਸਜ਼ਾ


32 ਸਾਲ ਪਹਿਲਾਂ 100 ਵਿਦਿਆਰਥਣਾਂ ਨਾਲ ਕੀਤਾ ਗਿਆ ਸੀ ਗੈਂਗਰੇਪ
ਅਜਮੇਰ/ਬਿਊਰੋ ਨਿਊਜ਼ : ਰਾਜਸਥਾਨ ਦੇ ਅਜਮੇਰ ’ਚ 32 ਸਾਲ ਪਹਿਲਾਂ ਹੋਏ ਦੇਸ਼ ਦੇ ਸਭ ਤੋਂ ਵੱਡੇ ਸੈਕਸ ਸਕੈਂਡਲ ਦੇ 6 ਦੋਸ਼ੀਆਂ ਨੂੰ ਅੱਜ ਜ਼ਿਲ੍ਹਾ ਅਦਾਲਤ ਨੇ ਉਮਰ ਕੈਦ ਦੀ ਸਜ਼ਾ ਸੁਣਾਈ। ਇਸ ਦੇ ਨਾਲ ਹੀ ਦੋਸ਼ੀਆਂ ਨੂੰ ਪੰਜ-ਪੰਜ ਲੱਖ ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ। ਜ਼ਿਲ੍ਹਾ ਅਦਾਲਤ ਨੇ ਨਫੀਸ ਚਿਸ਼ਤੀ, ਅਸੀਮ ਉਰਫ ਟਾਰਜਨ, ਸਲੀਮ ਚਿਸ਼ਤੀ, ਇਕਬਾਲ ਭਾਟੀ, ਸੋਹਿਲ ਗਨੀ, ਸੱਯਦ ਜਮੀਰ ਹੁਸੈਨ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ। ਸਜ਼ਾ ਸੁਣਾਉਂਦੇ ਹੋਏ ਸਾਰੇ 6 ਦੋਸ਼ੀ ਕੋਰਟ ਵਿਚ ਹਾਜ਼ਰ ਸਨ ਜਦਕਿ ਇਕ ਦੋਸ਼ੀ ਇਕਬਾਲ ਭਾਟੀ ਨੂੰ ਐਂਬੂਲੈਂਸ ਰਾਹੀਂ ਦਿੱਲੀ ਤੋਂ ਅਜਮੇਰ ਲਿਆਂਦਾ ਗਿਆ ਸੀ। ਸੈਕਸ ਸਕੈਂਡਲ ਸਮੇਂ ਇਨ੍ਹਾਂ ਦੋਸ਼ੀਆਂ ਦੀ ਉਮਰ 20 ਤੋਂ 28 ਸਾਲ ਦੇ ਦਰਮਿਆਨ ਸੀ। ਜ਼ਿਕਰਯੋਗ ਹੈ ਕਿ ਸਾਲ 1992 ’ਚ 100 ਤੋਂ ਜ਼ਿਆਦਾ ਵਿਦਿਆਰਥਣਾਂ ਨਾਲ ਗੈਂਗਰੈਪ ਅਤੇ ਉਨ੍ਹਾਂ ਦੀਆਂ ਤਸਵੀਰਾਂ ਵਾਇਰਲ ਹੋਣ ਨਾਲ ਦੇਸ਼ ਭਰ ’ਚ ਤਹਿਲਕਾ ਮਚ ਗਿਆ ਸੀ। ਜਦਕਿ ਕਈ ਵਿਦਿਆਰਥਣਾਂ ਨੇ ਬਦਨਾਮੀ ਦੇ ਡਰੋਂ ਆਤਮ ਹੱਤਿਆ ਕਰ ਲਈ ਸੀ।

RELATED ARTICLES
POPULAR POSTS