Breaking News
Home / ਭਾਰਤ / ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖਿਲਾਫ ਮੈਚ ਦੌਰਾਨ ਪਾਏਗੀ ਨਰੰਗੀ ਜਰਸੀ

ਭਾਰਤੀ ਕ੍ਰਿਕਟ ਟੀਮ ਇੰਗਲੈਂਡ ਖਿਲਾਫ ਮੈਚ ਦੌਰਾਨ ਪਾਏਗੀ ਨਰੰਗੀ ਜਰਸੀ

ਕਾਂਗਰਸ ਅਤੇ ਸਪਾ ਦਾ ਆਰੋਪ – ਸਰਕਾਰ ਕ੍ਰਿਕਟ ਖੇਡ ਦਾ ਵੀ ਕਰਨ ਲੱਗੀ ਭਗਵਾਂਕਰਨ
ਮੁੰਬਈ/ਬਿਊਰੋ ਨਿਊਜ਼
ਭਾਰਤੀ ਕ੍ਰਿਕਟ ਟੀਮ ਵਰਲਡ ਕੱਪ ਦੇ ਚੱਲਦਿਆਂ 30 ਜੂਨ ਨੂੰ ਇੰਗਲੈਂਡ ਖਿਲਾਫ ਹੋਣ ਵਾਲੇ ਮੈਚ ਵਿਚ ਨਾਰੰਗੀ ਅਤੇ ਨੀਲੇ ਰੰਗ ਦੀ ਜਰਸੀ ਵਿਚ ਉਤਰੇਗੀ। ਇਸੇ ਜਰਸੀ ਨੂੰ ਲੈ ਕੇ ਭਾਰਤ ਵਿਚ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਕਾਂਗਰਸ ਅਤੇ ਸਮਾਜਵਾਦੀ ਪਾਰਟੀ ਦੇ ਆਗੂਆਂ ਨੇ ਸਰਕਾਰ ‘ਤੇ ਕ੍ਰਿਕਟ ਖੇਡ ਦਾ ਭਗਵਾਂਕਰਨ ਕਰਨ ਦਾ ਅਰੋਪ ਲਗਾਇਆ ਹੈ। ਕ੍ਰਿਕਟ ਟੀਮ ਦੀ ਨਵੀਂ ਜਰਸੀ ‘ਤੇ ਸਵਾਲ ਉਠਾਉਂਦੇ ਹੋਏ ਮਹਾਰਾਸ਼ਟਰ ਦੇ ਕਾਂਗਰਸੀ ਵਿਧਾਇਕ ਐਮ.ਏ. ਖਾਨ ਨੇ ਕਿਹਾ ਕਿ ਇਹ ਸਰਕਾਰ ਪਿਛਲੇ ਪੰਜ ਸਾਲਾਂ ਵਿਚ ਹਰ ਚੀਜ਼ ਨੂੰ ਵੱਖਰੀ ਨਜ਼ਰ ਨਾਲ ਦੇਖਣ ਅਤੇ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇਸ਼ ਨੂੰ ਭਗਵਾਂਕਰਨ ਵੱਲ ਲਿਜਾਣ ਦਾ ਕੰਮ ਕਰ ਰਹੀ ਹੈ। ਸਮਾਜਵਾਦੀ ਪਾਰਟੀ ਦੇ ਵਿਧਾਇਕ ਅਬੂ ਆਜ਼ਮੀ ਦਾ ਕਹਿਣਾ ਸੀ ਕਿ ਮੋਦੀ ਜੀ ਪੂਰੇ ਦੇਸ਼ ਨੂੰ ਭਗਵੇਂ ਵਿਚ ਰੰਗਣਾ ਚਾਹੁੰਦੇ ਹਨ।

Check Also

ਲੋਕ ਸਭਾ ਚੋਣਾਂ ਦੇ ਪਹਿਲੇ ਗੇੜ ਦੌਰਾਨ ਅੱਜ 21 ਸੂਬਿਆਂ ਦੀਆਂ 102 ਸੀਟਾਂ ’ਤੇ ਪਈਆਂ ਵੋਟਾਂ

ਭਾਰਤ ਭਰ ’ਚ 7 ਗੇੜਾਂ ’ਚ ਹੋਣੀ ਹੈ ਵੋਟਿੰਗ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ ’ਚ ਲੋਕ …