ਨਵੀਂ ਦਿੱਲੀ : ਪੁਲਵਾਮਾ ਹਮਲੇ ਤੋਂ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਕ੍ਰਿਕਟ ਵਰਲਡ ਕੱਪ ਵਿਚ ਹੋਣ ਵਾਲੇ ਮੁਕਾਬਲੇ ਨੂੰ ਲੈ ਕੇ ਸ਼ੰਕੇ ਵਧਦੇ ਜਾ ਰਹੇ ਹਨ। ਬੀ.ਸੀ.ਸੀ.ਆਈ. ਦੇ ਸੂਤਰਾਂ ਨੇ ਦੱਸਿਆ ਕਿ ਇਸ ਨੂੰ ਲੈ ਕੇ ਕੁਝ ਸਮੇਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ। ਬੀ.ਸੀ.ਸੀ.ਆਈ. ਦਾ ਮੰਨਣਾ ਹੈ ਕਿ ਜੇਕਰ ਸਾਡੀ ਸਰਕਾਰ ਨੂੰ ਲੱਗਦਾ ਹੈ ਕਿ ਅਸੀਂ ਪਾਕਿਸਤਾਨ ਨਾਲ ਨਹੀਂ ਖੇਡਣਾ ਤਾਂ ਯਕੀਕਨ ਹੈ ਕਿ ਅਸੀਂ ਨਹੀਂ ਖੇਡਾਂਗੇ। ਧਿਆਨ ਰਹੇ ਕਿ ਇੰਗਲੈਂਡ ਅਤੇ ਵੇਲਸ ਵਿਚ 30 ਮਈ ਤੋਂ 14 ਜੁਲਾਈ ਤੱਕ ਕ੍ਰਿਕਟ ਵਰਲਡ ਕੱਪ ਦੇ ਮੈਚ ਖੇਡੇ ਜਾਣੇ ਹਨ।
Check Also
ਅਦਾਕਾਰ ਸੈਫ ਅਲੀ ਖ਼ਾਨ ਨੂੰ ਲੀਲਾਵਤੀ ਹਸਪਤਾਲ ’ਚੋਂ ਛੁੱਟੀ ਮਿਲੀ
ਸੈਫ ’ਤੇ ਲੰਘੇ ਦਿਨੀਂ ਹਮਲਾਵਰ ਵੱਲੋਂ ਚਾਕੂ ਨਾਲ ਕੀਤਾ ਗਿਆ ਸੀ ਹਮਲਾ ਮੁੰਬਈ/ਬਿਊਰੋ ਨਿਊਜ਼ : …