ਨਵਜੋਤ ਸਿੱਧੂ ਨੂੰ ਲੈ ਕੇ ਸਥਿਤੀ ਸਪੱਸਟ ਨਹੀਂ
ਚੰਡੀਗੜ੍ਹ/ਬਿਊਰੋ ਨਿਊਜ਼
ਕੈਬਨਿਟ ਮੰਤਰੀ ਓ.ਪੀ. ਸੋਨੀ ਦੇ ਕੈਪਟਨ ਅਮਰਿੰਦਰ ਸਿੰਘ ਨਾਲ ਗ਼ਿਲੇ-ਸ਼ਿਕਵੇ ਦੂਰ ਹੋ ਗਏ ਹਨ ਅਤੇ ਉਸ ਨੇ ਅੱਜ ਮੈਡੀਕਲ ਐਜੂਕੇਸ਼ਨ, ਫੂਡ ਪ੍ਰੋਸੈੱਸਿੰਗ ਅਤੇ ਸੁਤੰਤਰਤਾ ਸੈਨਾਨੀ ਵਿਭਾਗ ਦੀ ਜ਼ਿੰਮੇਵਾਰੀ ਸੰਭਾਲ ਲਈ ਹੈ। ਨਵਜੋਤ ਸਿੰਘ ਸਿੱਧੂ ਬਾਰੇ ਸਥਿਤੀ ਅਜੇ ਤੱਕ ਸਪੱਸ਼ਟ ਨਹੀਂ ਕਿ ਉਹ ਨਵਾਂ ਵਿਭਾਗ ਸੰਭਾਲਣਗੇ ਜਾਂ ਨਹੀਂ। ਸੋਨੀ ਨੇ ਮੰਤਰਾਲਾ ਸੰਭਾਲਦੇ ਹੀ ਅਫ਼ਸਰਸ਼ਾਹੀ ਖਿਲਾਫ਼ ਆਪਣਾ ਸਟੈਂਡ ਕਾਇਮ ਰੱਖਣ ਦਾ ਦਾਅਵਾ ਕੀਤਾ ਤੇ ਨਾਲ ਹੀ ਵਿਜੇਂਦਰ ਸਿੰਗਲਾ ਵੱਲੋਂ ਸਿੱਖਿਆ ਵਿਭਾਗ ਲਈ ਜਾਰੀ ਕੀਤੀ ਆਨਲਾਈਨ ਬਦਲੀ ਸੁਵਿਧਾ ‘ਤੇ ਸਵਾਲ ਖੜ੍ਹੇ ਕੀਤੇ।
ਧਿਆਨ ਰਹੇ ਕਿ ਲੋਕ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਕੁਝ ਦਿਨ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 13 ਮੰਤਰੀਆਂ ਦੇ ਵਿਭਾਗਾਂ ਵਿਚ ਬਦਲਾਅ ਕੀਤਾ ਸੀ। ਇਸ ਤਬਦੀਲੀ ਤੋਂ ਸਭ ਤੋਂ ਵੱਧ ਨਾਰਾਜ਼ ਨਵਜੋਤ ਸਿੱਧੂ ਅਤੇ ਓ.ਪੀ. ਸੋਨੀ ਹੋਏ ਸਨ। ਬਾਕੀ ਮੰਤਰੀਆਂ ਨੇ ਆਪੋ-ਆਪਣੇ ਨਵੇਂ ਵਿਭਾਗ ਦੀ ਜ਼ਿੰਮੇਵਾਰੀ ਸੰਭਾਲੀ ਲਈ ਸੀ।
Check Also
ਲੁਧਿਆਣਾ ’ਚ ਵੀ ਇਕ ਸਕੂਲ ਦਾ ਹੋਇਆ ਦੂਜੀ ਵਾਰ ਉਦਘਾਟਨ
ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਦੱਸਿਆ ਇਸ ਨੂੰ ਗੋਗੀ ਦਾ ਅਪਮਾਨ ਲੁਧਿਆਣਾ/ਬਿਊਰੋ ਨਿਊਜ਼ : ਪੰਜਾਬ …