ਇਸਰੋ 2 ਸਤੰਬਰ ਨੂੰ ਸੌਰ ਮਿਸ਼ਨ ਆਦਿੱਤਿਆ ਐਲ1 ਲਾਂਚ ਕਰੇਗਾ
ਇਸਰੋ 2 ਸਤੰਬਰ ਨੂੰ ਸੌਰ ਮਿਸ਼ਨ ਆਦਿੱਤਿਆ ਐਲ1 ਲਾਂਚ ਕਰੇਗਾ
ਇਸ ਮਿਸ਼ਨ ’ਤੇ ਪਹੁੰਚਣ ਲਈ ਲੱਗਣਗੇ 4 ਮਹੀਨੇ
ਨਵੀਂ ਦਿੱਲੀ/ਬਿਊਰੋ ਨਿਊਜ਼
ਇਸਰੋ ਸੂਰਜ ਦੇ ਅਧਿਐਨ ਲਈ 2 ਸਤੰਬਰ ਨੂੰ ਸਵੇਰੇ 11 ਵੱਜ ਕੇ 50 ਮਿੰਟ ’ਤੇ ਸੌਰ ਮਿਸ਼ਨ ਆਦਿੱਤਿਆ ਐਲ 1 ਲਾਂਚ ਕਰੇਗਾ। ਇਸਰੋ ਨੇ ਅੱਜ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ ਹੈ। ਆਦਿੱਤਿਆ ਐਲ 1 ਸੂਰਜ ਦਾ ਅਧਿਐਨ ਕਰਨ ਵਾਲੀ ਪਹਿਲੀ ਸਪੇਸ ਬੇਸਡ ਇੰਡੀਅਨ ਲੈਬਾਰਟਰੀ ਹੋਵੇਗੀ। ਇਸ ਨੂੰ ਸੂਰਜ ਦੇ ਚਾਰੋਂ ਪਾਸੇ ਬਣਨ ਵਾਲੇ ਕੋਰੋਨਾ ਦੇ ਰਿਮੋਟ ਆਬਜਰਵੇਸ਼ਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ। ਆਦਿੱਤਿਆ ਯਾਨ, ਐਲ 1 ਸੂਰਜ-ਪਿ੍ਰਥਵੀ ਦੇ ਲੈਂਗ੍ਰੇਜਿਆਨ ਪੋਆਇੰਟ ’ਤੇ ਰਹਿ ਕੇ ਸੂੁਰਜ ’ਤੇ ਉਠਣ ਵਾਲੇ ਤੂਫਾਨਾਂ ਨੂੰ ਸਮਝੇਗਾ। ਇਹ ਪੋਆਇੰਟ ਪਿ੍ਰਥਵੀ ਤੋਂ ਕਰੀਬ 15 ਲੱਖ ਕਿਲੋਮੀਟਰ ਦੂਰ ਹੈ। ਇੱਥੋਂ ਤੱਕ ਪਹੁੰਚਣ ਵਿਚ ਇਸ ਨੂੰ ਕਰੀਬ 120 ਦਿਨ ਯਾਨੀ 4 ਮਹੀਨੇ ਲੱਗਣਗੇ।