4.3 C
Toronto
Friday, November 7, 2025
spot_img
Homeਭਾਰਤਰਜਨੀਕਾਂਤ 31 ਦਸੰਬਰ ਨੂੰ ਨਵੀਂ ਰਾਜਨੀਤਕ ਪਾਰਟੀ ਦਾ ਕਰਨਗੇ ਐਲਾਨ

ਰਜਨੀਕਾਂਤ 31 ਦਸੰਬਰ ਨੂੰ ਨਵੀਂ ਰਾਜਨੀਤਕ ਪਾਰਟੀ ਦਾ ਕਰਨਗੇ ਐਲਾਨ

Image Courtesy :jagbani(punjabkesari)

ਤਾਮਿਲ ਰਾਜਨੀਤੀ ਵਿਚ ਛੇਵੇਂ ਅਦਾਕਾਰ ਦੀ ਐਂਟਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦੱਖਣ ਭਾਰਤ ਦੇ ਸੁਪਰ ਸਟਾਰ ਰਜਨੀਕਾਂਡ ਨੇ ਰਾਜਨੀਤਕ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਨੇ 2021 ਵਿਚ ਵਿਧਾਨ ਸਭਾ ਚੋਣਾਂ ਲੜਨ ਦਾ ਵੀ ਐਲਾਨ ਕੀਤਾ। ਫਿਲਮ ਅਦਾਕਾਰ ਨੇ ਕਿਹਾ ਕਿ ਆਉਂਦੀ 31 ਦਸੰਬਰ ਨੂੰ ਨਵੀਂ ਰਾਜਨੀਤਕ ਪਾਰਟੀ ਦਾ ਐਲਾਨ ਕਰ ਦਿੱਤਾ ਜਾਵੇਗਾ ਅਤੇ ਅਸੀਂ ਸਖਤ ਮਿਹਨਤ ਕਰਾਂਗੇ ਤੇ ਜਿੱਤ ਵੀ ਪ੍ਰਾਪਤ ਕਰਾਂਗੇ। ਜ਼ਿਕਰਯੋਗ ਹੈ ਕਿ ਰਜਨੀਕਾਂਤ ਪਿਛਲੇ ਕਈ ਮਹੀਨਿਆਂ ਤੋਂ ਰਾਜਨੀਤੀ ਵਿਚ ਸਰਗਰਮ ਹਨ, ਪਰ ਉਨ੍ਹਾਂ ਪਹਿਲੀ ਵਾਰ ਸਿਆਸੀ ਪਾਰੀ ਨੂੰ ਲੈ ਕੇ ਪੱਤੇ ਖੋਲ੍ਹੇ ਹਨ। ਪਾਰਟੀ ਬਣਾਉਣ ਅਤੇ ਵਿਧਾਨ ਸਭਾ ਚੋਣਾਂ ਮੌਕੇ ਮੈਦਾਨ ਵਿਚ ਨਿੱਤਰਨ ਦੇ ਐਲਾਨ ਤੋਂ ਬਾਅਦ ਤਾਮਿਲਨਾਡੂ ਦੀ ਰਾਜਨੀਤੀ ਵਿਚ ਇਕ ਹੋਰ ਫਿਲਮ ਅਦਾਕਾਰ ਦੀ ਐਂਟਰੀ ਹੋ ਜਾਵੇਗੀ। ਇਸ ਤੋਂ ਪਹਿਲਾਂ ਵੀ ਕਈ ਫਿਲਮੀ ਕਲਾਕਾਰ ਰਾਜਨੀਤੀ ਵਿਚ ਕਾਮਯਾਬੀ ਹਾਸਲ ਕਰ ਚੁੱਕੇ ਹਨ।

RELATED ARTICLES
POPULAR POSTS