15.6 C
Toronto
Tuesday, June 16, 2026
spot_img
Homeਭਾਰਤਸਵਾਤੀ ਮਾਲੀਵਾਲ ਨੇ ਕਾਰ ਡਰਾਈਵਰ ’ਤੇ ਲਗਾਏ ਬਤਮੀਜੀ ਕਰਨ ਦੇ ਆਰੋਪ

ਸਵਾਤੀ ਮਾਲੀਵਾਲ ਨੇ ਕਾਰ ਡਰਾਈਵਰ ’ਤੇ ਲਗਾਏ ਬਤਮੀਜੀ ਕਰਨ ਦੇ ਆਰੋਪ

ਕਿਹਾ : ਸ਼ਰਾਬੀ ਕਾਰ ਡਰਾਈਵਰ ਨੇ ਮੈਨੂੰ 15 ਮੀਟਰ ਤੱਕ ਘੜੀਸਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸਵਾਤੀ ਮਾਲੀਵਾਲ ਨੇ ਕਿਹਾ ਹੈ ਕਿ ਲੰਘੀ ਦੇਰ ਰਾਤ ਜਦੋਂ ਉਹ ਦਿੱਲੀ ਵਿੱਚ ਔਰਤਾਂ ਦੀ ਸੁਰੱਖਿਆ ਦੀ ਸਥਿਤੀ ਦਾ ਨਿਰੀਖਣ ਕਰ ਰਹੀ ਸੀ, ਤਾਂ ਇਕ ਕਾਰ ਡਰਾਈਵਰ ਨੇ ਸ਼ਰਾਬੀ ਹਾਲਤ ਵਿੱਚ ਉਸ ਨਾਲ ਬਤਮੀਜੀ ਕਰਨ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਨੇ ਉਸ ਨੂੰ ਫੜਿਆ ਤਾਂ ਉਸ ਨੇ ਕਾਰ ਦੇ ਸ਼ੀਸ਼ੇ ਵਿੱਚ ਉਸਦਾ ਹੱਥ ਦੇ ਦਿੱਤਾ, ਜਿਸ ਤੋਂ ਬਾਅਦ ਉਹ ਕਾਰ ਡਰਾਈਵਰ ਉਸ 15 ਮੀਟਰ ਤੱਕ ਧੂਹ ਕੇ ਲੈ ਗਿਆ। ਸਵਾਤੀ ਮਾਲੀਵਾਲ ਨੇ ਕਿਹਾ ਰੱਬ ਨੇ ਹੀ ਮੇਰੀ ਜਾਨ ਬਚਾਈ ਹੈ। ਉਨ੍ਹਾਂ ਕਿਹਾ ਕਿ ਜੇ ਦਿੱਲੀ ਵਿੱਚ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਹੀ ਸੁਰੱਖਿਅਤ ਨਹੀਂ ਹੈ ਤਾਂ ਇਥੋਂ ਦਿੱਲੀਆਂ ਦੀਆਂ ਹੋਰ ਮਹਿਲਾਵਾਂ ਦੀ ਸੁਰੱਖਿਆ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮਾਲੀਵਾਲ ਦੇ ਅਨੁਸਾਰ ਉਹ ਤੜਕੇ ਲਗਭਗ 3 ਵਜੇ ਦੇ ਕਰੀਬ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਿਜ ਦੇ ਬਾਹਰ ਆਪਣੀ ਟੀਮ ਦੇ ਨਾਲ ਸੀ, ਜਿਸ ਸਮੇਂ ਇਹ ਘਟਨਾ ਵਾਪਰੀ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨੂੰ ਗਿ੍ਰਫਤਾਰ ਕਰ ਲਿਆ ਹੈ ਤੇ ਉਸ ਦੀ ਪਛਾਣ ਹਰੀਸ਼ ਚੰਦਰ ਵਜੋਂ ਹੋਈ ਜੋ ਸ਼ਹਿਰ ਦੇ ਸੰਗਮ ਵਿਹਾਰ ਦਾ ਰਹਿਣ ਵਾਲਾ ਹੈ।

 

RELATED ARTICLES
POPULAR POSTS