Breaking News
Home / ਭਾਰਤ / ਪੰਜਾਬੀ ਭਾਸ਼ਣ ਮੁਕਾਬਲੇ ਲਿੰਕਨ ਐੱਮ. ਅਲੈੱਗਜ਼ੈਂਡਰ ਸਕੂਲ ਵਿਚ 12 ਮਈ ਨੂੰ

ਪੰਜਾਬੀ ਭਾਸ਼ਣ ਮੁਕਾਬਲੇ ਲਿੰਕਨ ਐੱਮ. ਅਲੈੱਗਜ਼ੈਂਡਰ ਸਕੂਲ ਵਿਚ 12 ਮਈ ਨੂੰ

ਮਾਲਟਨ/ਡਾ. ਝੰਡ : ਡਾ. ਗੁਰਨਾਮ ਸਿੰਘ ਢਿੱਲੋਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੰਜਾਬੀ ਚੈਰਿਟੀ ਫ਼ਾਊਂਡੇਸ਼ਨ ਤੇ ਸਹਿਯੋਗੀ ਸੰਸਥਾਵਾਂ ਵੱਲੋਂ ਪੰਜਾਬੀ ਭਾਸ਼ਾ ਨੂੰ ਪ੍ਰਫੁੱਲਤ ਕਰਨ ਲਈ ਕੀਤੀਆਂ ਜਾ ਰਹੀਆਂ ਗ਼ਤੀਵਿਧੀਆਂ ਦੀ ਲੜੀ ਵਿਚ 12 ਮਈ 2019 ਨੂੰ ਬਾਅਦ ਦੁਪਹਿਰ 1.30 ਵਜੇ ਤੋਂ 5.00 ਵਜੇ ਤੱਕ ਪੰਜਾਬੀ ਭਾਸ਼ਣ ਮੁਕਾਬਲੇ ਕਰਵਾਏ ਜਾ ਰਹੇ ਹਨ ਜੋ ਕਿ ਲਿੰਕਨ ਐੱਮ ਅਲੈੱਗਜ਼ੈਂਡਰ ਸਕੂਲ ਵਿਚ ਹੋਣਗੇ। ਪਿਛਲੇ ਸਾਲਾਂ ਦੇ ਪ੍ਰੋਗਰਾਮਾਂ ਤੋਂ ਪਤਾ ਲੱਗਦਾ ਹੈ ਕਿ ਮਾਪਿਆਂ ਅਤੇ ਬੱਚਿਆਂ ਦੇ ਮਨਾਂ ਵਿਚ ਇਨ੍ਹਾਂ ਭਾਸ਼ਣ ਮੁਕਾਬਲਿਆਂ ਲਈ ਕਾਫ਼ੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਨ੍ਹਾਂ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਵੱਖ-ਵੱਖ ਉਮਰ-ਵਰਗਾਂ ਦੇ ਬੱਚਿਆਂ ਲਈ ਹੇਠ ਲਿਖੇ ਵਿਸ਼ਿਆਂ ਦੀ ਚੋਣ ਕੀਤੀ ਗਈ ਹੈ:
1. ਜੇ.ਕੇ./ਐੱਸ.ਕੇ., ਗਰੇਡ 1-2 ਅਤੇ 3-4 ਲਈ ਵਿਸ਼ਾ ‘ਬੱਚਿਆਂ ਦੀਆਂ ਚੰਗੀਆਂ ਆਦਤਾਂ ਦਾ ਵਿਕਾਸ’ ਜਾਂ ‘ਚੰਗਾ ਮਿੱਤਰ’ ਰੱਖਿਆ ਗਿਆ ਹੈ ਅਤੇ ਉਨ੍ਹਾਂ ਨੂੰ ਬੋਲਣ ਲਈ 3-4 ਮਿੰਟ ਦਾ ਸਮਾਂ ਦਿੱਤਾ ਜਾਏਗਾ।
2. ਗਰੇਡ 5-6 ਦੇ ਬੱਚਿਆਂ ਲਈ ਵਿਸ਼ਾ ‘ਬੱਚਿਆਂ ਦੀਆਂ ਚੰਗੀਆਂ ਆਦਤਾਂ ਅਤੇ ਚੰਗੇ ਆਚਰਣ ਦਾ ਵਿਕਾਸ’ ਹੈ ਅਤੇ ਉਨ੍ਹਾਂ ਦੇ ਬੋਲਣ ਲਈ ਸਮਾਂ 4-6 ਮਿੰਟ ਹੈ। 3. ਗਰੇਡ 7-8 ਅਤੇ 9-10 ਦੇ ਬੱਚਿਆਂ ਲਈ ਵਿਸ਼ੇ ‘ਬੱਚਿਆਂ ਦੀਆਂ ਚੰਗੀਆਂ ਆਦਤਾਂ ਅਤੇ ਚੰਗੇ ਆਚਰਣ ਦਾ ਵਿਕਾਸ’ ਜਾਂ ‘ਇਕ ਵਿਅੱਕਤੀ ਨੂੰ ਲੋਕਾਂ ਪ੍ਰਤੀ ਜਿੰਮੇਵਾਰ ਬਨਾਉਣ ਲਈ ਪੜ੍ਹਾਈ ਦਾ ਯੋਗਦਾਨ’ ਹਨ ਅਤੇ ਉਨ੍ਹਾਂ ਨੂੰ ਵੀ 4-6 ਮਿੰਟ ਦਾ ਸਮਾਂ ਦਿੱਤਾ ਜਾਏਗਾ।
4. ਗਰੇਡ 11-12 ਦੇ ਬੱਚਿਆਂ, ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਅਤੇ ਬਾਲਗ਼ਾਂ ਲਈ ਬੋਲਣ ਦੇ ਵਿਸ਼ੇ ਵੀ ਉਪਰੋਕਤ, ਭਾਵ ‘ਬੱਚਿਆਂ ਦੀਆਂ ਚੰਗੀਆਂ ਆਦਤਾਂ ਅਤੇ ਚੰਗੇ ਆਚਰਣ ਦਾ ਵਿਕਾਸ’ ਜਾਂ ‘ਇਕ ਵਿਅੱਕਤੀ ਨੂੰ ਲੋਕਾਂ ਪ੍ਰਤੀ ਜ਼ਿੰਮੇਵਾਰ ਬਨਾਉਣ ਲਈ ਪੜ੍ਹਾਈ ਦਾ ਯੋਗਦਾਨ’ ਹੀ ਹਨ, ਪਰ ਉਨ੍ਹਾਂ ਨੂੰ ਇਨ੍ਹਾਂ ਵਿਸ਼ਿਆਂ ਉੱਪਰ ਬੋਲਣ ਲਈ ਸਮਾਂ 5-7 ਮਿੰਟ ਦਿੱਤਾ ਜਾਏਗਾ। ਇਸ ਦੇ ਬਾਰੇ ਵਧੇਰੇ ਜਾਣਕਾਰੀ ਲੈਣ ਲਈ ਬਲਿਹਾਰ ਸਿੰਘ ਨਵਾਂਸ਼ਹਿਰ ਨੂੰ 647-297-8600, ਗਗਨਦੀਪ ਸਿੰਘ ਮਹਾਲੋਂ ਨੂੰ 416-558-3966 ਜਾਂ ਗੁਰਨਾਮ ਸਿੰਘ ਢਿੱਲੋਂ ਨੂੰ 647-287-2577 ‘ਤੇ ਸੰਪਰਕ ਕੀਤਾ ਜਾ ਸਕਦਾ ਹੈ। ਆਓ! ਰਲ਼ ਕੇ ਮਾਂ-ਬੋਲੀ ਬੋਲੀਏ ਤੇ ਸੁਣੀਏ। ਇਸ ਮੁਕਾਬਲੇ ਵਿਚ ਹਿੱਸਾ ਲੈਣ ਲਈ ਆਪਣਾ ਨਾਮ ਅਤੇ ਗਰੇਡ ਲਿਖ ਕੇ [email protected] ‘ਤੇ ਈ-ਮੇਲ ਕਰੋ, ਜੀ।

Check Also

ਆਮ ਆਦਮੀ ਪਾਰਟੀ ਨੇ ‘ਕੇਜਰੀਵਾਲ ਨੂੰ ਅਸ਼ੀਰਵਾਦ’ ਮੁਹਿੰਮ ਦੀ ਕੀਤੀ ਸ਼ੁਰੂਆਤ

ਅਸ਼ੀਰਵਾਦ ਦੇਣ ਲਈ ਸੁਨੀਤਾ ਕੇਜਰੀਵਾਲ ਨੇ ਵਟਸਐਪ ਨੰਬਰ ਕੀਤਾ ਜਾਰੀ ਨਵੀਂ ਦਿੱਲੀ/ਬਿਊਰੋ ਨਿਊਜ਼ : ਆਮ …