22.5 C
Toronto
Thursday, August 20, 2026
spot_img
Homeਪੰਜਾਬਸਿੱਧੂ ਦੇ ਹੱਕ 'ਚ ਨਿੱਤਰੇ ਰੰਧਾਵਾ, ਅਕਾਲੀਆਂ ਤੋਂ ਦੇਸ਼ ਭਗਤੀ ਦੇ ਕਿਸੇ...

ਸਿੱਧੂ ਦੇ ਹੱਕ ‘ਚ ਨਿੱਤਰੇ ਰੰਧਾਵਾ, ਅਕਾਲੀਆਂ ਤੋਂ ਦੇਸ਼ ਭਗਤੀ ਦੇ ਕਿਸੇ ਸਰਟੀਫਿਕੇਟ ਦੀ ਨਹੀਂ ਲੋੜ

ਸਿੱਧੂ ਦੇ ਹੱਕ ‘ਚ ਨਿੱਤਰੇ ਰੰਧਾਵਾ, ਅਕਾਲੀਆਂ ਤੋਂ ਦੇਸ਼ ਭਗਤੀ ਦੇ ਕਿਸੇ ਸਰਟੀਫਿਕੇਟ ਦੀ ਨਹੀਂ ਲੋੜਅਕਾਲੀਆਂ ਅਤੇ ਭਾਜਪਾ ਵਿਚ ਸਿੱਧੂ ਦਾ ‘ਗੱਬਰ ਸਿੰਘ’ ਜਿੰਨਾ ਡਰ ਬਣਿਆ : ਜਾਖੜ
ਚੰਡੀਗੜ੍ਹ/ਬਿਊਰੋ ਨਿਊਜ਼
ਨਵਜੋਤ ਸਿੰਘ ਸਿੱਧੂ ਦੇ ਹੋ ਰਹੇ ਵਿਰੋਧ ਤੋਂ ਬਾਅਦ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਿੱਧੂ ਦੇ ਹੱਕ ਵਿਚ ਆ ਗਏ ਹਨ। ਰੰਧਾਵਾ ਨੇ ਕਿਹਾ ਕਿ ਜਿਹੜੇ ਅਕਾਲੀ ਸਿੱਧੂ ‘ਤੇ ਦੇਸ਼ ਧਰੋਹ ਦਾ ਪਰਚਾ ਦਰਜ ਕਰਨ ਦੀ ਗੱਲ ਕਰਦੇ ਹਨ, ਸਿੱਧੂ ਨੂੰ ਉਨ੍ਹਾਂ ਕੋਲੋਂ ਦੇਸ਼ ਭਗਤੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਅਕਾਲੀਆਂ ਨੇ ਸ਼ਰ੍ਹੇਆਮ ਭਾਰਤੀ ਸੰਵਿਧਾਨ ਦੀਆਂ ਕਾਪੀਆਂ ਪਾੜੀਆਂ ਸਨ ਅਤੇ ਉਹ ਰਾਸ਼ਟਰ ਭਗਤੀ ਦਾ ਵਿਖਾਵਾ ਕਰਦੇ ਹਨ। ਇਸੇ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਕਿਹਾ ਕਿ ਅਕਾਲੀ ਦਲ ਅਤੇ ਭਾਜਪਾ ਵਿਚ ਸਿੱਧੂ ਦਾ ‘ਗੱਬਰ ਸਿੰਘ’ ਜਿੰਨਾ ਡਰ ਬਣਿਆ ਹੈ।
ਰੰਧਾਵਾ ਨੇ ਕਿਹਾ ਕਿ ਬਹਿਬਲ ਕਲਾਂ ਵਿਚ ਪਰਮਰਾਜ ਸਿੰਘ ਉਮਰਾਨੰਗਲ ਨੇ ਜਿਨ੍ਹਾਂ ਦੇ ਇਸ਼ਾਰਿਆਂ ‘ਤੇ ਗੋਲੀ ਚਲਾਉਣ ਦੇ ਹੁਕਮ ਦਿੱਤੇ ਸਨ, ਉਨ੍ਹਾਂ ‘ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ। ਉਨ੍ਹਾਂ ਉਸ ਵੇਲੇ ਦੇ ਮੁੱਖ ਮੰਤਰੀ ਅਤੇ ਉਸ ਵੇਲੇ ਦੇ ਗ੍ਰਹਿ ਮੰਤਰੀ ਵਿਰੁੱਧ 302 ਦਾ ਕੇਸ ਦਰਜ ਕੀਤੇ ਜਾਣ ਦੀ ਮੰਗ ਕੀਤੀ।

RELATED ARTICLES
POPULAR POSTS