ਕਿਹਾ, ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ‘ਚ ਲੱਗੇ
ਲੁਧਿਆਣਾ/ਬਿਊਰੋ ਨਿਊਜ਼
ਲੁਧਿਆਣਾ ‘ਚ ਪਿਛਲੇ ਦਿਨੀਂ ਪਾਦਰੀ ਦੇ ਹੋਏ ਕਤਲ ਪਿੱਛੇ ਪਾਕਿਸਤਾਨ ਦਾ ਹੱਥ ਹੈ। ਇਹ ਗੱਲ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨੇ ਕਹੀ ਹੈ। ਚੇਤੇ ਰਹੇ ਕਿ ਨਾਮਧਾਰੀ ਸੰਪਰਦਾ ਦੇ ਗੁਰੂ ਮਾਤਾ ਚੰਦ ਕੌਰ, ਆਰਐਸਐਸ ਮੁਖੀ ਜਗਦੀਸ਼ ਗਗਨੇਜਾ, ਹਿੰਦੂ ਤਖ਼ਤ ਦੇ ਮੁਖੀ ਅਮਿਤ ਸ਼ਰਮਾ ਤੇ ਡੇਰਾ ਸਿਰਸਾ ਪ੍ਰੇਮੀਆਂ ਦੇ ਕਤਲ ਪਿਛਲੇ ਕੁਝ ਅਰਸੇ ਵਿਚ ਹੋਏ ਹਨ। ਡੀਜੀਪੀ ਨੇ ਕਿਹਾ ਕਿ ਇਨ੍ਹਾਂ ਸਾਰੀਆਂ ਘਟਨਾਵਾਂ ਪਿੱਛੇ ਵਿਦੇਸ਼ੀ ਤਾਕਤਾਂ ਦਾ ਹੱਥ ਹੈ। ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਦਰੀ ਵਾਲੇ ਮਾਮਲੇ ਵਿਚ ਵੀ ਐਸਆਈਟੀ ਬਣਾ ਦਿੱਤੀ ਗਈ ਹੈ। ਜਲਦ ਹੀ ਇਸ ਮਸਲੇ ਨੂੰ ਹੱਲ ਕਰਾਂਗੇ।

