-3.5 C
Toronto
Tuesday, March 24, 2026
spot_img
HomeਕੈਨੇਡਾFrontਪੰਜਾਬ ਦੇ ਮਹਾਨ ਕਲਾਕਾਰ ਅਤੇ ਕਵੀ ਇਮਰੋਜ਼ ਨਹੀਂ ਰਹੇ

ਪੰਜਾਬ ਦੇ ਮਹਾਨ ਕਲਾਕਾਰ ਅਤੇ ਕਵੀ ਇਮਰੋਜ਼ ਨਹੀਂ ਰਹੇ

ਪੰਜਾਬ ਦੇ ਮਹਾਨ ਕਲਾਕਾਰ ਅਤੇ ਕਵੀ ਇਮਰੋਜ਼ ਨਹੀਂ ਰਹੇ

97 ਸਾਲ ਦੀ ਉਮਰ ’ਚ ਲਿਆ ਆਖਰੀ ਸਾਹ

ਚੰਡੀਗੜ੍ਹ/ਬਿਊਰੋ ਨਿਊਜ਼ :

ਪੰਜਾਬ ਦੇ ਮਹਾਨ ਕਲਾਕਾਰ ਅਤੇ ਕਵੀ ਇਮਰੋਜ਼ ਨਹੀਂ ਰਹੇ। ਉਨ੍ਹਾਂ 97 ਸਾਲ ਦੀ ਉਮਰ ’ਚ ਅੱਜ ਮੁੰਬਈ ਵਿਖੇ ਆਖਰੀ ਸਾਹ ਲਿਆ। ਉਹ ਪੰਜਾਬ ਦੇ ਸਾਹਿਤਕ ਚਿੱਤਰਕਾਰ ਸਨ ਅਤੇ ਅੰਮਿ੍ਰਤਾ ਪ੍ਰੀਤਮ ਨਾਲ ਮੁਹੱਬਤ ਕਰਕੇ ਸਾਹਿਤਕ ਹਲਕਿਆਂ ਵਿੱਚ ਉਨ੍ਹਾਂ ਦੇ ਨਾਂ ਦੀ ਖੂਬ ਚਰਚਾ ਸੀ। ਇਮਰੋਜ਼ ਦਾ ਜਨਮ 26 ਜਨਵਰੀ 1926 ਨੂੰ ਪੱਛਮੀ ਪੰਜਾਬ ਦੇ ਜ਼ਿਲ੍ਹਾ ਲਾਇਲਪੁਰ ਵਿਖੇ ਹੋਇਆ। ਉਨ੍ਹਾਂ ਦਾ ਅਸਲ ਨਾਂ ਇੰਦਰਜੀਤ ਸੀ ਪ੍ਰੰਤੂ 1966 ਵਿੱਚ ਜਦੋਂ ਪੰਜਾਬੀ ਦੀ ਮਸ਼ਹੂਰ ਕਵਿੱਤਰੀ ਅਮਿ੍ਰਤਾ ਪ੍ਰੀਤਮ ਵੱਲੋਂ ਸਾਹਿਤਕ ਰਸਾਲੇ ਨਾਗਮਣੀ ਦਾ ਪ੍ਰਕਾਸ਼ਨ ਸ਼ੁਰੂ ਕੀਤਾ ਗਿਆ ਤਾਂ ਇੰਦਰਜੀਤ ਉਸ ਵਿੱਚ ਬਤੌਰ ਆਰਟਿਸਟ ਸ਼ਾਮਲ ਸਨ। ਨਾਗਮਣੀ ਦੇ ਦੂਜੇ ਅੰਕ ਤੋਂ ਉਸ ਦਾ ਨਾਮ ਇੰਦਰਜੀਤ ਦੀ ਬਜਾਏ ਇਮਰੋਜ਼ ਵਜੋਂ ਛਪਣ ਲੱਗ ਪਿਆ ਸੀ। ਨਾਗਮਣੀ 35 ਸਾਲਾਂ ਤੋਂ ਵੀ ਵੱਧ ਸਮੇਂ ਤੱਕ ਛਪਦਾ ਰਿਹਾ ਅਤੇ ਇਮਰੋਜ਼ ਇਸ ਦੇ ਆਖਰੀ ਅੰਕ ਤੱਕ ਬਤੌਰ ਕਲਾਕਾਰ ਇਸ ਨਾਲ ਜੁੜੇ ਰਹੇ। ਇਮਰੋਜ਼ ਦਿੱਲੀ ਦੇ ਹੌਜ਼ ਖਾਸ ਇਲਾਕੇ ਵਿਚ ਰਹਿੰਦੇ ਸਨ ਅਤੇ ਉਨ੍ਹਾਂ  ਅਮਿ੍ਰਤਾ ਪ੍ਰੀਤਮ ਦੇ ਦੇਹਾਂਤ ਉਪਰੰਤ ਕਵਿਤਾਵਾਂ ਵੀ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ। ਉਨ੍ਹਾਂ ਸਾਹਿਤ ਜਗਤ ਦੀ ਝੋਲੀ ਵਿਚ ਕਵਿਤਾਵਾਂ ਦੀਆਂ ਕੁੱਝ ਕਿਤਾਬਾਂ ਵੀ ਪਾਈਆਂ। ਉਨ੍ਹਾਂ ’ਤੇ ਦੇਹਾਂਤ ਮਗਰੋਂ ਸਮੁੱਚੇ ਸਾਹਿਤ ਜਗਤ ਵਿਚ ਸੋਗ ਦੀ ਲਹਿਰ ਛਾ ਗਈ ਹੈ।

RELATED ARTICLES
POPULAR POSTS