21.2 C
Toronto
Monday, August 17, 2026
spot_img
Homeਪੰਜਾਬਨਵਾਂਸ਼ਹਿਰ ਵਿਚ ਨੌਜਵਾਨ ਨੇ ਕੀਤੀ ਮਾਂ-ਪਿਓ ਦੀ ਬੇਰਹਿਮੀ ਨਾਲ ਹੱਤਿਆ

ਨਵਾਂਸ਼ਹਿਰ ਵਿਚ ਨੌਜਵਾਨ ਨੇ ਕੀਤੀ ਮਾਂ-ਪਿਓ ਦੀ ਬੇਰਹਿਮੀ ਨਾਲ ਹੱਤਿਆ

ਨਵਾਂਸ਼ਹਿਰ ਵਿਚ ਨੌਜਵਾਨ ਨੇ ਕੀਤੀ ਮਾਂ-ਪਿਓ ਦੀ ਬੇਰਹਿਮੀ ਨਾਲ ਹੱਤਿਆ
Image Courtesy :jagbani(punjabkesari)

ਨਸ਼ੇੜੀ ਪੁੱਤਰ ਮਾਪਿਆਂ ਕੋਲੋਂ ਮੰਗਦਾ ਸੀ ਪੈਸੇ
ਨਵਾਂਸ਼ਹਿਰ/ਬਿਊਰੋ ਨਿਊਜ਼
ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ‘ਚ ਪੈਂਦੇ ਕਸਬਾ ਬਲਾਚੌਰ ਨੇੜਲੇ ਪਿੰਡ ਬੁਰਜ ਵਿਚ ਇਕ ਨੌਜਵਾਨ ਨੇ ਆਪਣੇ ਪਿਤਾ ਜੋਗਿੰਦਰ ਪਾਲ ਅਤੇ ਮਾਂ ਪਰਮਜੀਤ ਕੌਰ ਦੀ ਤੇਜ਼ਧਾਰ ਹਥਿਆਰ ਨਾਲ ਹੱਤਿਆ ਕਰ ਦਿੱਤੀ। ਇਹ ਹੱਤਿਆ ਲੰਘੀ ਦੇਰ ਰਾਤ ਕੀਤੀ ਗਈ ਪਰ ਇਸ ਦਾ ਪਤਾ ਲੋਕਾਂ ਨੂੰ ਸਵੇਰੇ ਹੀ ਲੱਗਾ। ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਨਸ਼ੇ ਦਾ ਆਦੀ ਹੈ। ਉਹ ਮਾਂ-ਪਿਓ ਤੋਂ ਪੈਸਿਆਂ ਦੀ ਮੰਗ ਕਰ ਰਿਹਾ ਸੀ। ਪੈਸੇ ਨਾ ਮਿਲਣ ‘ਤੇ ਉਸ ਨੇ ਇਹ ਖ਼ੌਫਨਾਕ ਕਦਮ ਚੁੱਕਿਆ। ਮਾਂ-ਪਿਓ ਦੀ ਹੱਤਿਆ ਤੋਂ ਬਾਅਦ ਮੁਲਜ਼ਮ ਹਰਦੀਪ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਹਰਦੀਪ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਪੁਲਿਸ ਹਰਦੀਪ ਦੀ ਤਲਾਸ਼ ਵਿਚ ਛਾਪੇਮਾਰੀ ਕਰ ਰਹੀ ਹੈ।

RELATED ARTICLES
POPULAR POSTS