29.3 C
Toronto
Wednesday, July 15, 2026
spot_img
Homeਭਾਰਤਕੋਵਿਡ ਵੈਕਸੀਨ ਦੇਸ਼ ਦੀ ਲੋੜ: ਰਾਹੁਲ ਗਾਂਧੀ

ਕੋਵਿਡ ਵੈਕਸੀਨ ਦੇਸ਼ ਦੀ ਲੋੜ: ਰਾਹੁਲ ਗਾਂਧੀ

ਨਵੀਂ ਦਿੱਲੀ/ਬਿਊਰੋ ਨਿਊਜ਼ : ਕਾਂਗਰਸ ਆਗੂ ਰਾਹੁਲ ਗਾਂਧੀ ਨੇ ਸਾਰਿਆਂ ਨੂੰ ਕਰੋਨਾ ਵਾਇਰਸ ਵੈਕਸੀਨ ਮੁਹੱਈਆ ਕੀਤੇ ਜਾਣ ਦੀ ਵਕਾਲਤ ਕਰਦਿਆਂ ਕਿਹਾ ਵੈਕਸੀਨ ਦੇਸ਼ ਦੀ ਲੋੜ ਹੈ ਕਿਉਂਕਿ ਹਰੇਕ ਨੂੰ ਆਪਣੀ ਜ਼ਿੰਦਗੀ ਬਚਾਉਣ ਦਾ ਹੱਕ ਹੈ। ਪਾਰਟੀ ਵੱਲੋਂ ਸੋਸ਼ਲ ਮੀਡੀਆ ‘ਤੇ ਸ਼ੁਰੂ ਕੀਤੀ ‘ਸਪੀਕ ਅੱਪ ਫਾਰ ਵੈਕਸੀਨਜ਼ ਫਾਰ ਆਲ’ ਮੁਹਿੰਮ ਤਹਿਤ ਬੋਲਦਿਆਂ ਕਾਂਗਰਸ ਆਗੂ ਨੇ ਮੰਗ ਕੀਤੀ ਕਿ ਵਾਇਰਸ ਤੋਂ ਸੁਰੱਖਿਆ ਲਈ ਸਾਰੇ ਨਾਗਰਿਕਾਂ ਨੂੰ ਕੋਵਿਡ-19 ਵੈਕਸੀਨ ਮੁਹੱਈਆ ਕਰਵਾਈ ਜਾਵੇ। ਰਾਹੁਲ ਨੇ ਇਕ ਟਵੀਟ ‘ਚ ਕਿਹਾ, ‘ਕਰੋਨਾ ਵੈਕਸੀਨ ਦੇਸ਼ ਦੀ ਲੋੜ ਹੈ। ਤੁਹਾਨੂੰ ਸਾਰਿਆਂ ਨੂੰ ਇਸ ਬਾਰੇ ਆਪਣੀ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਹਰੇਕ ਨੂੰ ਆਪਣੀ ਜ਼ਿੰਦਗੀ ਬਚਾਉਣ ਦਾ ਹੱਕ ਹੈ।’

 

RELATED ARTICLES
POPULAR POSTS