Breaking News
Home / ਭਾਰਤ / ਵਿਸ਼ਵ ਸੁੰਦਰੀ ਮੁਕਾਬਲੇ ਦੀ 27 ਸਾਲਾਂ ਬਾਅਦ ਮੇਜ਼ਬਾਨੀ ਕਰੇਗਾ ਭਾਰਤ

ਵਿਸ਼ਵ ਸੁੰਦਰੀ ਮੁਕਾਬਲੇ ਦੀ 27 ਸਾਲਾਂ ਬਾਅਦ ਮੇਜ਼ਬਾਨੀ ਕਰੇਗਾ ਭਾਰਤ

ਨਵੰਬਰ 2023 ’ਚ ਕਰਵਾਇਆ ਜਾਵੇਗਾ ਫਾਈਨਲ ਮੁਕਾਬਲਾ
ਨਵੀਂ ਦਿੱਲੀ/ਬਿਊਰੋ ਨਿਊਜ਼ : ਇਸ ਸਾਲ ਹੋਣ ਵਾਲਾ 71ਵਾਂ ਵਿਸ਼ਵ ਸੁੰਦਰੀ ਮੁਕਾਬਲਾ ਭਾਰਤ ਵਿੱਚ ਕਰਵਾਇਆ ਜਾਵੇਗਾ। ਇਹ ਮੁਕਾਬਲਾ ਇਸੇ ਸਾਲ ਨਵੰਬਰ ਮਹੀਨੇ ਵਿੱਚ ਹੋਵੇਗਾ ਅਤੇ ਭਾਰਤ ਲਗਭਗ ਤਿੰਨ ਦਹਾਕਿਆਂ ਮਗਰੋਂ ਇਸ ਕੌਮਾਂਤਰੀ ਮੁਕਾਬਲੇ ਦੀ ਮੇਜ਼ਬਾਨੀ ਕਰੇਗਾ। ਇਸ ਤੋਂ ਪਹਿਲਾਂ ਭਾਰਤ ਨੇ 1996 ਵਿੱਚ ਵਿਸ਼ਵ ਸੁੰਦਰੀ ਮੁਕਾਬਲੇ ਦੀ ਮੇਜ਼ਬਾਨੀ ਕੀਤੀ ਸੀ। ਵਿਸ਼ਵ ਸੁੰਦਰੀ ਆਰਗੇਨਾਈਜ਼ੇਸ਼ਨ ਦੀ ਚੇਅਰਪਰਸਨ ਅਤੇ ਸੀਈਓ ਜੂਲੀਆ ਮੋਰਲੇ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ, ‘ਮੈਨੂੰ ਇਹ ਐਲਾਨ ਕਰਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਇਸ ਵਾਰ ਦੇ ਵਿਸ਼ਵ ਸੁੰਦਰੀ ਮੁਕਾਬਲੇ ਦਾ ਫਾਈਨਲ ਮੁਕਾਬਲਾ ਭਾਰਤ ਵਿੱਚ ਕਰਵਾਇਆ ਜਾਵੇਗਾ। ਅਸੀਂ ਭਾਰਤ ਦੇ ਨਿਵੇਕਲੇ ਸਭਿਆਚਾਰ ਅਤੇ ਸੰਸਕਿ੍ਰਤੀ ਨੂੰ ਪੂਰੀ ਦੁਨੀਆਂ ਸਾਹਮਣੇ ਰੱਖਣ ਲਈ ਬੇਤਾਬ ਹਾਂ।’ ਇਸ ਮੁਕਾਬਲੇ ਦੇ ਫਾਈਨਲ ਵਿੱਚ 130 ਦੇਸ਼ਾਂ ਦੀਆਂ ਜੇਤੂ ਮੁਟਿਆਰਾਂ ਇੱਕ ਮਹੀਨੇ ਲਈ ਭਾਰਤ ਆਉਣਗੀਆਂ ਅਤੇ ਮਹੀਨਾ ਭਰ ਚੱਲਣ ਵਾਲੇ ਇਸ ਮੁਕਾਬਲੇ ਦੌਰਾਨ ਮੁਟਿਆਰਾਂ ਦੇ ਕਈ ਤਰ੍ਹਾਂ ਦੇ ਮੁਕਾਬਲੇ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਹੁਨਰ ਪ੍ਰਦਰਸ਼ਨ, ਖੇਡਾਂ ਦੇ ਮੁਕਾਬਲੇ ਤੇ ਭਲਾਈ ਕਾਰਜ ਵੀ ਸ਼ਾਮਲ ਹਨ। ਮੌਜੂਦਾ ਵਿਸ਼ਵ ਸੁੰਦਰੀ ਪੋਲੈਂਡ ਦੀ ਕੈਰੋਲੀਨਾ ਬੇਲਾਵਸਕਾ ਵੀ ਭਾਰਤ ਪਹੁੰਚੀ ਹੋਈ ਹੈ ਅਤੇ ਉਨ੍ਹਾਂ ਕਿਹਾ ਕਿ ‘ਮੇਜ਼ਬਾਨੀ ਕਰਨ ਵਿੱਚ ਭਾਰਤ ਸਭ ਤੋਂ ਅੱਗੇ ਹੈ।

Check Also

ਭਾਰਤੀ ਜਲ ਸੈਨਾ ਨੂੰ ਮਿਲਣਗੇ 26 ਮਰੀਨ ਰਾਫੇਲ ਲੜਾਕੂ ਜਹਾਜ਼

ਚੀਨ ਨਾਲ ਮੁਕਾਬਲਾ ਕਰਨ ਲਈ ਹਿੰਦ ਮਹਾਂਸਾਗਰ ’ਚ ਕੀਤੇ ਜਾਣਗੇ ਤਾਇਨਾਤ ਨਵੀਂ ਦਿੱਲੀ/ਬਿਊਰੋ ਨਿਊਜ਼ : …