5.4 C
Toronto
Tuesday, November 4, 2025
spot_img
HomeUncategorizedਬੇਅਦਬੀ ਦੀਆਂ ਘਟਨਾਵਾਂ 'ਚ ਸਰਕਾਰ ਦਾ ਹੱਥ ਨਹੀਂ ਹੁੰਦਾ : ਬਾਦਲ

ਬੇਅਦਬੀ ਦੀਆਂ ਘਟਨਾਵਾਂ ‘ਚ ਸਰਕਾਰ ਦਾ ਹੱਥ ਨਹੀਂ ਹੁੰਦਾ : ਬਾਦਲ

ਪਟਿਆਲਾ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਹੈ ਕਿ ਸਰਕਾਰ ਬਦਲਣ ਦੇ ਬਾਵਜੂਦ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਜਾਰੀ ਰਹਿਣ ਤੋਂ ਸਾਫ਼ ਹੈ ਕਿ ਅਜਿਹੀਆਂ ਘਟਨਾਵਾਂ ਪਿੱਛੇ ਸਰਕਾਰ ਦਾ ਹੱਥ ਨਹੀਂ ਹੁੰਦਾ। ਅਕਾਲੀ ਸਰਕਾਰ ਦੇ ਖ਼ਿਲਾਫ਼ ਬੇਅਦਬੀ ਬਾਰੇ ਕੂੜ ਪ੍ਰਚਾਰ ਹੋਇਆ ਸੀ। ਅਕਾਲੀ ਦਲ ਦਾ ਆਧਾਰ ਹੀ ਸਿੱਖੀ ਹੈ ਤਾਂ ਅਜਿਹੇ ਕਾਰਿਆਂ ਪਿੱਛੇ ਅਕਾਲੀ ਦਲ ਦਾ ਹੱਥ ਹੈ ਕਿਵੇਂ ਹੋ ਸਕਦਾ ਹੈ।  ਉਨ੍ਹਾਂ ਕਿਹਾ ਕਿ ਅਸਲ ਵਿਚ ਕੁੱਝ ਮਾਮਲੇ ਅਜਿਹੇ ਹੁੰਦੇ ਹਨ ਜਿਹੜੇ ਜਲਦੀ ਹੱਲ ਹੋਣ ਵਾਲੇ ਨਹੀਂ ਹੁੰਦੇ।
ਹੁਣ ਵੀ ਕੈਪਟਨ ਸਰਕਾਰ ਤੋਂ ਕਿਹੜਾ ਬੇਅਦਬੀ ਦਾ ਮਸਲਾ ਹੱਲ ਹੋ ਰਿਹਾ ਹੈ? ਇਥੇ ਸਾਬਕਾ ਮੰਤਰੀ ਤੇ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ઠਦੀ ਮਾਤਾ ਜਸਵੰਤ ਕੌਰ ਧਾਲੀਵਾਲ ਦੇ ਬਰਸੀ ‘ਤੇ ਨੂੰ ਸ਼ਰਧਾਂਜਲੀ ਭੇਟ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਰਾਸ਼ਟਰਪਤੀ ਜਾਂ ਉਪ ਰਾਸ਼ਟਰਪਤੀ ਦੀ ਚੋਣ ਨਹੀਂ ਲੜਨਗੇ, ਸਗੋਂ ਆਪਣੇ ਆਖ਼ਰੀ ਸਾਹ ਤੱਕ ਪੰਜਾਬ ਦੀ ਸੇਵਾ ਕਰਦੇ ਰਹਿਣਗੇ। ਕੈਪਟਨ ਸਰਕਾਰ ਦੀ ਆਲੋਚਨਾ ਕਰਦਿਆਂ ਉਨ੍ਹਾਂ ਕਿਹਾ ਕਿ ਰਾਜ ਵਿੱਚ ਕਾਂਗਰਸ ਦੀ ਜਿੱਤ ਪਿੱਛੇ ਵੱਡਾ ਕਾਰਨ ਕਿਸਾਨਾਂ ਤੇ ਨੌਜਵਾਨ ਵਰਗ ਲਈ ਗੁਮਰਾਹਕੁੰਨ ਪ੍ਰਚਾਰ ਸੀ। ਕਾਂਗਰਸ ਨੇ ਹਰ ਘਰ ਨੂੰ ਨੌਕਰੀ ਦਾ ਜੋ ਵਾਅਦਾ ਕੀਤਾ ਹੈ ਉਹ ਸਿਧਾਂਤਕ ਤੌਰ ‘ਤੇ ਹੀ ਗਲਤ ਹੈ ਕਿਉਂਕਿ ਨੌਕਰੀਆਂ ਸਿਰਫ਼ ਮੈਰਿਟ ਦੇ ਆਧਾਰ ‘ਤੇ ਮਿਲਦੀਆਂ ਹਨ ઠਤੇ ਇਨ੍ਹਾਂ ਲਈ ਚੋਣ ਪ੍ਰਕਿਰਿਆ ਵਿਚ ਕਿਸੇ ਇਕ ਘਰ ਦੇ ਸਾਰੇ ਜੀਅ ਵੀ ਚੁਣੇ ਜਾਣੇ ਜਾ ਸਕਦੇ ਹਨ ਤੇ ਇਹ ਸੰਭਵ ਹੀ ਨਹੀਂ ਕਿ ਹਰ ਘਰ ਦਾ ਇਕ ਇਕ ਜੀਅ ਚੁਣਿਆ ਜਾਵੇ। ਉਨ੍ਹਾਂ ਕਿਹਾ ਕਿ ਗਲਤ ਤਰੀਕੇ ਨਾਲ ਨੌਕਰੀਆਂ ਦੇਣ ਵਾਲਿਆਂ ਦਾ ਹਸ਼ਰ ਚੌਟਾਲਿਆਂ ਵਰਗਾ ਹੋ ਸਕਦਾ ਹੈ। ઠਉਨ੍ਹਾਂ ਕਿਹਾ ਕਿ ਜਦੋਂ ਕਿਸਾਨੀ ਕਰਜ਼ਾ ਮੁਆਫੀ ਦਾ ਸਿਧਾਂਤਕ ਫੈਸਲਾ ਸਰਕਾਰ ਨੇ ਲੈ ਲਿਆ ਹੈ ਤਾਂ ਫਿਰ ਇਸ ਨੂੰ ਲਾਗੂ ਕਰਨ ਤੋਂ ਕਿਉਂ ਟਾਲਾ ਵੱਟਿਆ ਜਾ ਰਿਹਾ ਹੈ।
ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਲਈ ਸਰਕਾਰ ਕਦਮ ਚੁੱਕੇ: ਬਡੂੰਗਰ
ਅੰਮ੍ਰਿਤਸਰ : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਆਖਿਆ ਹੈ ਕਿ ਵੱਖ-ਵੱਖ ਥਾਵਾਂ ‘ਤੇ ઠਗੁਰੂ ਗ੍ਰੰਥ ਸਾਹਿਬ, ਪੋਥੀਆਂ ਤੇ ਗੁਟਕੇ ਦੀ ਬੇਅਦਬੀ ਦੀਆਂ ਘਟਨਾਵਾਂ ਦੀ ਬਕਾਇਦਾ ਜਾਂਚ ਲਈ ਪੰਜਾਬ ਸਰਕਾਰ ਨੂੰ ਤੁਰੰਤ ਕਦਮ ਚੁੱਕਣੇ ਚਾਹੀਦੇ ਹਨ ਅਤੇ ਜਾਂਚ ਏਜੰਸੀਆਂ ਰਾਹੀਂ ਇਸ ਵਰਤਾਰੇ ਦੀ ਅਸਲ ਜੜ੍ਹ ਤਲਾਸ਼ ਕੇ ਸੱਚ ਲੋਕਾਂ ਸਾਹਮਣੇ ਲਿਆਉਣਾ ਚਾਹੀਦਾ ਹੈ।

RELATED ARTICLES

POPULAR POSTS