Breaking News
Home / ਭਾਰਤ / ਗਣਤੰਤਰ ਦਿਵਸ ਪਰੇਡ 2024 ‘ਚ ਦਿਸੇਗੀ ਨਾਰੀ ਸ਼ਕਤੀ ਦੀ ਤਾਕਤ

ਗਣਤੰਤਰ ਦਿਵਸ ਪਰੇਡ 2024 ‘ਚ ਦਿਸੇਗੀ ਨਾਰੀ ਸ਼ਕਤੀ ਦੀ ਤਾਕਤ

ਨਵੀਂ ਦਿੱਲੀ : ਅਗਲੇ ਸਾਲ ਭਾਵ 2024 ‘ਚ ਗਣਤੰਤਰ ਦਿਵਸ ਮੌਕੇ ਨਵਾਂ ਇਤਿਹਾਸ ਬਣਨ ਜਾ ਰਿਹਾ ਹੈ। ਰਿਪੋਰਟ ਅਨੁਸਾਰ 26 ਜਨਵਰੀ 2024 ਨੂੰ ਕਰਤੱਵਿਆ ਪੱਥ ‘ਤੇ ਹੋਣ ਵਾਲੀ ਪਰੇਡ ਕੇਵਲ ਮਹਿਲਾਵਾਂ ਹੀ ਕਰਦੀਆਂ ਦਿਸਣਗੀਆਂ।
ਵੱਖ-ਵੱਖ ਖੇਤਰਾਂ ‘ਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਲਈ ਸਰਕਾਰ ਨੇ ਤੈਅ ਕੀਤਾ ਹੈ ਕਿ ਕਰਤੱਵਿਆ ਪੱਥ ‘ਤੇ ਹੋਣ ਵਾਲੀ ਗਣਤੰਤਰ ਦਿਵਸ ਪਰੇਡ ‘ਚ ਮਾਰਚ ਪਾਸਟ, ਝਾਕੀਆਂ ਤੇ ਪ੍ਰਦਰਸ਼ਨ ‘ਚ ਸਿਰਫ ਔਰਤਾਂ ਸ਼ਾਮਿਲ ਹੋਣਗੀਆਂ।
ਸੂਤਰਾਂ ਨੇ ਦੱਸਿਆ ਕਿ ਰੱਖਿਆ ਮੰਤਰਾਲੇ ਨੇ ਇਸ ਸੰਬੰਧ ‘ਚ ਫੌਜੀ ਬਲਾਂ ਤੇ ਪਰੇਡ ‘ਚ ਸ਼ਾਮਿਲ ਹੋਣ ਵਾਲੇ ਹੋਰ ਵਿਭਾਗਾਂ ਨੂੰ ਪੱਤਰ ਲਿਖਿਆ ਹੈ। ਇਸ ‘ਚ ਕਿਹਾ ਗਿਆ ਹੈ ਕਿ ਮਾਰਚ ਪਾਸਟ ਕਰਨ ਵਾਲੇ ਦਸਤਿਆਂ ਤੇ ਉਨ੍ਹਾਂ ਨਾਲ ਜੁੜੇ ਬੈਂਡ ਤੇ ਝਾਕੀਆਂ ‘ਚ ਸਿਰਫ਼ ਔਰਤਾਂ ਹੀ ਹਿੱਸਾ ਲੈਣਗੀਆਂ। ਪਰੇਡ ‘ਚ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ 7 ਫਰਵਰੀ ਨੂੰ ਰੱਖਿਆ ਸਕੱਤਰ ਗਿਰੀਧਰ ਅਰਮਾਨੇ ਦੀ ਪ੍ਰਧਾਨਗੀ ‘ਚ ਹੋਈ ਬੈਠਕ ‘ਚ ਲਿਆ ਗਿਆ ਸੀ। ਇਸ ਬੈਠਕ ‘ਚ ਤਿੰਨੇ ਸੈਨਾਵਾਂ, ਗ੍ਰਹਿ ਮੰਤਰਾਲਾ, ਗ੍ਰਹਿ ਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲਾ, ਸੱਭਿਆਚਾਰਕ ਤੇ ਸਿੱਖਿਆ ਮੰਤਰਾਲਾ ਦੇ ਸੀਨੀਅਰ ਪ੍ਰਤੀਨਿਧੀਆਂ ਨੇ ਹਿੱਸਾ ਲਿਆ ਸੀ।

 

 

Check Also

ਦਿੱਲੀ ਹਾਈ ਕੋਰਟ ਨੇ ਸੁਨੀਤਾ ਕੇਜਰੀਵਾਲ ਨੂੰ ਨੋਟਿਸ ਕੀਤਾ ਜਾਰੀ

ਕਿਹਾ : ਸ਼ੋਸ਼ਲ ਮੀਡੀਆ ਤੋਂ ਕੇਜਰੀਵਾਲ ਦਾ ਆਪਣੀ ਪੈਰਵੀ ਕਰਨ ਵਾਲਾ ਵੀਡੀਓ ਹਟਾਓ ਨਵੀਂ ਦਿੱਲੀ/ਬਿਊਰੋ …