0.9 C
Toronto
Sunday, October 26, 2025
spot_img
HomeਕੈਨੇਡਾFrontਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ’ਤੇ ਕੀਤੇ...

ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ’ਤੇ ਕੀਤੇ ਤਿੱਖੇ ਹਮਲੇ

ਕਿਹਾ : ਰੈਲੀ ’ਤੇ ਖਰਚ ਕੀਤਾ ਗਿਆ 3 ਕਰੋੜ ਰੁਪਏ ਕਿਸ ਖਾਤੇ ’ਚੋਂ ਖਰਚਿਆ


ਖੰਨਾ/ਬਿਊਰੋ ਨਿਊਜ਼ : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਅਤੇ ਵਿਧਾਨ ਸਭਾ ਹਲਕਾ ਕਾਦੀਆਂ ਤੋਂ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ‘ਆਪ’ ਦੀ ਰੈਲੀ ਲਈ ਪੀ.ਆਰ.ਟੀ.ਸੀ.ਅਤੇ ਪਨਬਸ ਦੀਆਂ 1824 ਬੱਸਾਂ ਵਰਤਣ ਦਾ ਦੋਸ਼ ਲਾਇਆ। ਉਨ੍ਹਾਂ ਭਗਵੰਤ ਮਾਨ ਸਰਕਾਰ ’ਤੇ ਤੰਜ ਕਸਦਿਆਂ ਕਿਹਾ ਕਿ ਰੈਲੀ ਖਰਚੇ 3 ਕਰੋੜ ਰੁਪਏ ਕਿਸ ਖਾਤੇ ’ਚੋਂ ਖਰਚੇ ਗਏ ਹਨ। ਉਨ੍ਹਾਂ ਦੋਸ਼ ਲਾਇਆ ਕਿ ਲੁਧਿਆਣਾ ਦੀ ਸਰਕਾਰੀ ਰੈਲੀ ਵਿਚ 20 ਹਜ਼ਾਰ ਸਾਈਕਲ ਮੁਫ਼ਤ ਵੰਡੇ ਗਏ, ਇਸ ਰੈਲੀ ’ਤੇ ਖ਼ਰਚੇ 10 ਕਰੋੜ ਰੁਪਏ ਵੀ ਸਰਕਾਰ ਨੇ ਲੋਕਾਂ ਕੋਲੋਂ ਧੱਕੇ ਨਾਲ ਉਗਰਾਹੇ ਹਨ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪਹਿਲਾਂ ਇਕ ਅਖ਼ਬਾਰ ਤੇ ਉਸ ਦੇ ਐਡੀਟਰ ਨਾਲ ਧੱਕਾ ਕੀਤਾ ਤੇ ਹੁਣ ਇਕ ਨਵੀਂ ਗਲਤ ਪਿਰਤ ਪਾਈ ਜਾ ਰਹੀ ਹੈ ਕਿ ਕਿਸੇ ਵਿਰੋਧ ਵਿਚ ਬੋਲਣ ਵਾਲੇ ਨੇਤਾ ਦੀ ਪਤਨੀ ਖ਼ਿਲਾਫ਼ ਬਦਲਾ ਲਊ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਪੁਲਿਸ ਅਫ਼ਸਰਾਂ ਨੂੰ ਚਿਤਾਵਨੀ ਦਿੱਤੀ ਕਿ ਇਹ ਪਿਰਤ ਤੁਹਾਨੂੰ ਮਹਿੰਗੀ ਪਵੇਗੀ। ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕਿਸਾਨਾਂ ’ਤੇ ਕੀਤੇ ਗਏ ਲਾਠੀਚਾਰਜ ਦੀ ਨਿੰਦਾ ਕੀਤੀ ਅਤੇ ਗੰਨੇ ਦੇ ਮੁੱਲ ਵਿਚ 11 ਰੁਪਏ ਕੁਇੰਟਲ ਦੇ ਵਾਧੇ ਨੂੰ ਰੱਦ ਕਰਦਿਆਂ ਉਨ੍ਹਾਂ ਪੰਜਾਬ ਸਰਕਾਰ ਕੋਲੋਂ ਗੰਨੇ ਦਾ ਘੱਟੋ-ਘੱਟ ਮੁੱਲ 401 ਰੁਪਏ ਪ੍ਰਤੀ ਕੁਇੰਟਲ ਕਰਨ ਦੀ ਮੰਗ ਕੀਤੀ।

RELATED ARTICLES
POPULAR POSTS