13.1 C
Toronto
Wednesday, October 15, 2025
spot_img
Homeਭਾਰਤਆਰਟ ਆਫ ਲੀਵਿੰਗ ਨੂੰ 5 ਕਰੋੜ ਜ਼ੁਰਮਾਨਾ

ਆਰਟ ਆਫ ਲੀਵਿੰਗ ਨੂੰ 5 ਕਰੋੜ ਜ਼ੁਰਮਾਨਾ

3ਇਕ ਹਫਤੇ ਦੇ ਅੰਦਰ ਪੈਸੇ ਜਮ੍ਹਾ ਕਰਵਾਉਣ ਲਈ ਕਿਹਾ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਵਿੱਚ ਯਮੁਨਾ ਦੇ ਕੰਢੇ ਮਾਰਚ ਮਹੀਨੇ ਵਿੱਚ ਆਰਟ ਆਫ ਲੀਵਿੰਗ ਦੇ ਵਿਸ਼ਵ ਕਲਚਰ ਫੈਸਟ ‘ਤੇ ਲੱਗੇ ਜੁਰਮਾਨੇ ਬਾਰੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਇਹ ਸਾਫ ਕਰ ਦਿੱਤਾ ਹੈ ਕਿ ਆਰਟ ਆਫ ਲਿਵਿੰਗ ਨੂੰ ਜੁਰਮਾਨੇ ਦੀ ਪੰਜ ਕਰੋੜ ਦੀ ਰਕਮ ਭਰਨੀ ਪਏਗੀ।
ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਆਰਟ ਆਫ ਲਿਵਿੰਗ ਦਾ 4.75 ਕਰੋੜ ਰੁਪਏ ਦੀ ਬੈਂਕ ਗਰੰਟੀ ਦੇ ਪ੍ਰਸਤਾਵ ਨੂੰ ਖਾਰਜ਼ ਕਰ ਦਿੱਤਾ ਹੈ। ਨਾਲ ਹੀ ਇਹ ਸਪਸ਼ਟ ਕਿਹਾ ਹੈ ਕਿ ਉਹ ਇੱਕ ਹਫਤੇ ਦੇ ਅੰਦਰ ਜੁਰਮਾਨੇ ਦਾ ਸਾਰਾ ਪੈਸਾ ਜਮ੍ਹਾਂ ਕਰਵਾਏ।
ਮਾਮਲੇ ਦੀ ਸੁਣਵਾਈ ਦੌਰਾਨ ਐਨ.ਜੀ.ਟੀ. ਨੇ ਕਿਹਾ ਹੈ ਕਿ ਉਨ੍ਹਾਂ ਨੂੰ ਪ੍ਰੋਗਰਾਮ ਕਰਨ ਦੀ ਇਜਾਜ਼ਤ ਇਸ ਸ਼ਰਤ ‘ਤੇ ਦਿੱਤੀ ਗਈ ਸੀ ਕਿ ਉਹ ਆਪਣਾ ਪੂਰਾ ਪੈਸਾ ਜਮਾਂ ਕਰਵਾਉਣਗੇ। ਪਰ ਹੁਣ ਜ਼ੁਰਮਾਨੇ ਦੇ ਭੁਗਤਾਨ ਦੀ ਬਜਾਏ, ਉਹ ਆਪਣੀਆਂ ਅਰਜ਼ੀਆਂ ਲਾ ਰਹੇ ਹਨ। ਦੂਜੇ ਪਾਸੇ ਇਸ ਫੈਸਲੇ ‘ਤੇ ਆਰਟ ਆਫ ਲੀਵਿੰਗ ਸ੍ਰੀ ਸ੍ਰੀ ਰਵੀਸ਼ੰਕਰ ਦਾ ਕਹਿਣਾ ਹੈ ਕਿ ਉਹ ਇਸ ਫੈਸਲੇ ਤੋਂ ਖੁਸ਼ ਨਹੀਂ ਹਨ ਤੇ ਸੁਪਰੀਮ ਕੋਰਟ ਜਾ ਸਕਦੇ ਹਨ।

RELATED ARTICLES
POPULAR POSTS