ਅੱਜ ਰਾਤ ਤੱਕ ਮੁੰਬਈ ਪਹੁੰਚੇਗਾ ਸ੍ਰੀਦੇਵੀ ਦਾ ਮ੍ਰਿਤਕ ਸਰੀਰ
ਮੁੰਬਈ/ਬਿਊਰੋ ਨਿਊਜ਼
ਸ੍ਰੀਦੇਵੀ ਦੇ ਮ੍ਰਿਤਕ ਸਰੀਰ ਨੂੰ ਸਪੈਸ਼ਲ ਜਹਾਜ਼ ਰਾਹੀਂ ਦੁਬਈ ਤੋਂ ਭਾਰਤ ਲਿਆਂਦਾ ਜਾ ਰਿਹਾ ਹੈ। ਦੇਰ ਰਾਤ ਤੱਕ ਸ੍ਰੀਦੇਵੀ ਦਾ ਮ੍ਰਿਤਕ ਸਰੀਰ ਮੁੰਬਈ ਪਹੁੰਚਣ ਦੀ ਉਮੀਦ ਹੈ। ਇਸ ਤੋਂ ਪਹਿਲਾਂ ਦੁਬਈ ਪੁਲਿਸ ਨੇ ਇੰਡੀਅਨ ਕੌਂਸਲੇਟ ਅਤੇ ਸ੍ਰੀਦੇਵੀ ਦੀ ਪਰਿਵਾਰ ਨੂੰ ਅੱਜ ਦੁਪਹਿਰੇ ਕਲੀਅਰੈਂਸ ਪੱਤਰ ਸੌਂਪਣ ਤੋਂ ਬਾਅਦ ਕੇਸ ਬੰਦ ਕਰ ਦਿੱਤਾ ਸੀ। ਪੁਲਿਸ ਨੇ ਸ੍ਰੀਦੇਵੀ ਦੇ ਪਤੀ ਬੋਨੀ ਕਪੂਰ ਨੂੰ ਵੀ ਇਸ ਮਾਮਲੇ ਕਲੀਨ ਚਿੱਟ ਦੇ ਦਿੱਤੀ ਹੈ। ਫੋਰੈਂਸਿਕ ਰਿਪੋਰਟ ਵਿਚ ਖੁਲਾਸਾ ਹੋਇਆ ਸੀ ਕਿ ਸ੍ਰੀਦੇਵੀ ਦੀ ਮੌਤ ਬਾਥਟੱਬ ਵਿਚ ਡੁੱਬਣ ਨਾਲ ਕਾਰਨ ਹੋਈ ਹੈ। ਚੇਤੇ ਰਹੇ ਕਿ ਸ੍ਰੀਦੇਵੀ ਦੀ ਮੌਤ 24 ਫਰਵਰੀ ਨੂੰ ਦੁਬਈ ਦੇ ਹੋਟਲ ਵਿਚ ਰਾਤ ਕਰੀਬ 11.30 ਵਜੇ ਹੋਈ ਸੀ। ਪਰਿਵਾਰ ਮੁਤਾਬਕ ਸ੍ਰੀਦੇਵੀ ਦਾ ਸਸਕਾਰ ਭਲਕੇ 28 ਫਰਵਰੀ ਨੂੰ 3.30 ਵਜੇ ਮੁੰਬਈ ਵਿਚ ਹੋਵੇਗਾ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …