Breaking News
Home / ਭਾਰਤ / ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਤੀਜੀ ਵਾਰ ਵਿਆਹ ਕਰਾਇਆ

ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਤੀਜੀ ਵਾਰ ਵਿਆਹ ਕਰਾਇਆ

ਲੰਡਨ ਵਿਖੇ ਵਿਆਹ ਸਮਾਰੋਹ ‘ਚ ਨੀਤਾ ਅੰਬਾਨੀ, ਲਲਿਤ ਮੋਦੀ ਤੇ ਹੋਰਾਂ ਨੇ ਕੀਤੀ ਸ਼ਮੂਲੀਅਤ
ਚੰਡੀਗੜ੍ਹ : ਸੀਨੀਅਰ ਵਕੀਲ ਹਰੀਸ਼ ਸਾਲਵੇ ਨੇ ਲੰਡਨ ਵਿਚ ਵਿਆਹ ਕਰਵਾ ਲਿਆ ਹੈ। ਇਹ ਉਨ੍ਹਾਂ ਦੀ ਤੀਸਰਾ ਵਿਆਹ ਹੈ। ਇਕ ਪ੍ਰਭਾਵਸ਼ਾਲੀ ਸਮਾਗਮ ਵਿਚ ਉਹ ਟਰੀਨਾ ਨਾਲ ਵਿਆਹ ਦੇ ਬੰਧਨ ਵਿਚ ਬੱਝੇ। ਇਸ ਮੌਕੇ ਭਾਰਤ ਦੀਆਂ ਕਈ ਰਸੂਖਵਾਨ ਹਸਤੀਆਂ ਹਾਜ਼ਰ ਸਨ ਜਿਨ੍ਹਾਂ ਵਿਚ ਨੀਤਾ ਅੰਬਾਨੀ ਤੇ ਲਲਿਤ ਮੋਦੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ 68 ਸਾਲਾ ਸਾਲਵੇ 1999-2002 ਤੱਕ ਭਾਰਤ ਦੇ ਸੌਲਿਸਟਰ ਜਨਰਲ ਰਹਿ ਚੁੱਕੇ ਹਨ। ਉਨ੍ਹਾਂ ਦਾ ਪਹਿਲਾ ਵਿਆਹ ਮੀਨਾਕਸ਼ੀ ਨਾਲ ਹੋਇਆ ਸੀ ਜੋ 38 ਸਾਲ ਚੱਲਿਆ। ਉਨ੍ਹਾਂ ਜੂਨ 2020 ਵਿਚ ਤਲਾਕ ਲੈ ਲਿਆ ਸੀ ਤੇ ਪਹਿਲੇ ਵਿਆਹ ਤੋਂ ਸਾਲਵੇ ਦੇ ਦੋ ਧੀਆਂ ਹਨ। ਦੂਜੀ ਵਾਰ ਉਨ੍ਹਾਂ 2020 ਵਿਚ ਕੈਰੋਲੀਨ ਬਰੋਸਾਰਡ ਨਾਲ ਵਿਆਹ ਕਰਾਇਆ। ਗੌਰਤਲਬ ਹੈ ਕਿ ਹਰੀਸ਼ ਸਾਲਵੇ ਨੇ ਕਈ ‘ਹਾਈ-ਪ੍ਰੋਫਾਈਲ’ ਕੇਸ ਲੜੇ ਹਨ ਜਿਨ੍ਹਾਂ ਵਿਚ ਕੁਲਭੂਸ਼ਣ ਜਾਧਵ ਦਾ ਕੇਸ ਵੀ ਸ਼ਾਮਲ ਹੈ ਜਿਸ ਨੂੰ ਪਾਕਿਸਤਾਨ ਵਿਚ ਜਾਸੂਸੀ ਦੇ ਦੋਸ਼ਾਂ ਹੇਠ ਮੌਤ ਦੀ ਸਜ਼ਾ ਹੋਈ ਸੀ।

Check Also

ਅਗਲੇ 5 ਸਾਲਾਂ ਵਿਚ ਗਰਮੀ ਹੋਰ ਵੀ ਭਿਆਨਕ ਹੋ ਜਾਵੇਗੀ

ਮੌਸਮ ਸਬੰਧੀ ਏਜੰਸੀਆਂ ਨੇ ਕੀਤੀ ਭਵਿੱਖਬਾਣੀ ਵਾਸ਼ਿੰਗਟਨ/ਬਿਊਰੋ ਨਿਊਜ਼ ਦੁਨੀਆ ਦੀਆਂ ਦੋ ਪ੍ਰਮੁੱਖ ਮੌਸਮ ਏਜੰਸੀਆਂ ਨੇ …