ਮੁੰਬਈ : ਮਾਂ ਦੇ ਜਨਮ ਦਿਨ ਮੌਕੇ ਜੇਲ੍ਹ ‘ਚ ਰਹਿਣਾ ਪਵੇਗਾ ਆਰੀਅਨ ਖਾਨ ਨੂੰ
ਸੁਪਰ ਸਟਾਰ ਸ਼ਾਹਰੁਖ ਖਾਨ ਦੇ ਮੁੰਡੇ ਆਰੀਅਨ ਖਾਨ ਦੀ ਜ਼ਮਾਨਤ ਅਰਜੀ ਨੂੰ ਅਦਾਲਤ ਨੇ ਖਾਰਜ ਕਰ ਦਿੱਤਾ ਹੈ। ਕਰੂਜ਼ਸ਼ਿਪ ‘ਤੇ ਡਰੱਗ ਪਾਰਟੀ ਕਰਨ ਦੇ ਆਰੋਪ ‘ਚ ਫਸੇ ਆਰੀਅਨ, ਅਰਬਾਜ਼ ਮਰਚੈਂਟ ਅਤੇ ਮੁਨਮੁਨ ਧਮੇਚਾ ਦੀ ਜ਼ਮਾਨਤ ਅਰਜ਼ੀ ‘ਤੇ ਵੀ ਅੱਜ ਸੁਣਵਾਈ ਹੋਈ। ਇਸ ਦਰਮਿਆਨ ਐਨ ਸੀ ਬੀ ਨੇ ਆਰੀਅਨ ਸਮੇਤ ਸਾਰੇ 6 ਆਰੋਪੀਆਂ ਨੂੰ ਆਰਥਰ ਰੋਡ ਜੇਲ੍ਹ ਅਤੇ ਦੋਵੇਂ ਮਹਿਲਾ ਆਰੋਪੀਆਂ ਨੂੰ ਅਲੱਗ ਜੇਲ੍ਹ ਵਿਚ ਭੇਜਿਆ ਗਿਆ। ਆਰੀਅਨ ਨੂੰ ਕਆਰਨਟਾਈਨ ਸੈਲ ‘ਚ ਰੱਖਿਆ ਗਿਆ ਪ੍ਰੰਤੂ ਉਸ ਕਰੋਨਾ ਟੈਸਟ ਨੈਗੇਟਿਵ ਆਇਆ ਸੀ ਪ੍ਰੰਤੂ ਜੇਲ੍ਹ ਦੀਆਂ ਨਵੀਆਂ ਗਾਈਡਲਾਈਨਜ਼ ਦੇ ਅਨੁਸਾਰ 7 ਦਿਨਾਂ ਦੇ ਕੁਆਰਨਟੀਨ ਸੈਲ ‘ਚ ਰੱਖਣ ਦਾ ਨਿਯਮ ਹੈ। ਦਰਅਸਲ ਕੋਰਟ ਨੇ ਕੱਲ੍ਹ ਸਾਰੇ ਆਰੋਪੀਆਂ ਨੂੰ 14 ਦਿਨ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ।