ਨਵੀਂ ਦਿੱਲੀ/ਬਿਊਰੋ ਨਿਊਜ਼ : ਨਵਾਂ ਐਪ ਲਾਂਚ ਹੋਣ ਦੇ ਨਾਲ ਹੁਣ ਪਾਸਪੋਰਟ ਫੋਨ ‘ਤੇ ਵੀ ਅਪਲਾਈ ਹੋ ਸਕੇਗਾ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਪਾਸਪੋਰਟ ਸੇਵਾ ਐਪ ਨੂੰ ਲਾਂਚ ਕੀਤਾ ਹੈ। ਵਿਦੇਸ਼ ਮੰਤਰੀ ਨੇ ਐਪ ਨੂੰ ਲਾਂਚ ਕਰਦਿਆਂ ਕਿਹਾ ਕਿ ਭਾਰਤ ਦਾ ਕੋਈ ਵੀ ਨਾਗਰਿਕ ਦੇਸ਼ ਦੇ ਕਿਸੇ ਵੀ ਕੋਨੇ ਤੋਂ ਇਸ ਐਪ ਤੋਂ ਪਾਸਪੋਰਟ ਲਈ ਅਪਲਾਈ ਕਰ ਸਕਦਾ ਹੈ। ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਤਸਦੀਕ ਉਸ ਪਤੇ ‘ਤੇ ਹੋਵੇਗੀ, ਜਿਹੜਾ ਕਿ ਪਾਸਪੋਰਟ ਸੇਵਾ ਐਪ ਵਿਚ ਬਿਨੈਕਾਰ ਵਲੋਂ ਦਿੱਤਾ ਗਿਆ ਹੋਵੇਗਾ। ਪਾਸਪੋਰਟ ਬਣਨ ਤੋਂ ਬਾਅਦ ਇਸ ਨੂੰ ਦਿੱਤੇ ਗਏ ਪਤੇ ‘ਤੇ ਪਹੁੰਚਾ ਦਿੱਤਾ ਜਾਵੇਗਾ। ਸੁਸ਼ਮਾ ਨੇ ਕਿਹਾ ਕਿ ਪਾਸਪੋਰਟ ਬਣਾਉਣ ਲਈ ਮੈਰਿਜ ਸਰਟੀਫ਼ਿਕੇਟ ਤੇ ਤਲਾਕਸ਼ੁਦਾ ਔਰਤਾਂ ਲਈ ਆਪਣੇ ਸਾਬਕਾ ਪਤੀ ਦਾ ਨਾਂ ਦੇਣ ਦੀ ਲੋੜ ਨਹੀਂ ਹੈ।
Check Also
ਪਹਿਲਵਾਨ ਬਜਰੰਗ ਪੂਨੀਆ 4 ਸਾਲ ਲਈ ਮੁਅੱਤਲ
ਹਰਿਆਣਾ ਨਾਲ ਸਬੰਧਤ ਹੈ ਪਹਿਲਵਾਨ ਪੂਨੀਆ ਨਵੀਂ ਦਿੱਲੀ/ਬਿਊਰੋ ਨਿਊਜ਼ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ) ਨੇ …