ਪੈਸਿਆਂ ਦਾ ਭੁਗਤਾਨ ਨਾ ਕਰਨ ਕਰਕੇ ਤੇਲ ਕੰਪਨੀਆਂ ਨੇ ਚੁੱਕਿਆ ਕਦਮ
ਨਵੀਂ ਦਿੱਲੀ/ਬਿਊਰੋ ਨਿਊਜ਼
ਭਾਰਤ ਦੇ ਛੇ ਹਵਾਈ ਅੱਡਿਆਂ ‘ਤੇ ਤੇਲ ਕੰਪਨੀਆਂ ਨੇ ਏਅਰ ਇੰਡੀਆ ਨੂੰ ਤੇਲ ਦੇਣਾ ਬੰਦ ਕਰ ਦਿੱਤਾ ਹੈ। ਏਅਰ ਇੰਡੀਆ ਵਲੋਂ ਪੈਸਿਆਂ ਦਾ ਭੁਗਤਾਨ ਨਾ ਕਰਨ ਕਰਕੇ ਤੇਲ ਕੰਪਨੀਆਂ ਨੇ ਇਹ ਕਦਮ ਚੁੱਕਿਆ ਹੈ। ਏਅਰ ਇੰਡੀਆ ਦੇ ਬੁਲਾਰੇ ਧਨੰਜੈ ਕੁਮਾਰ ਨੇ ਇਸ ਸਬੰਧੀ ਦੱਸਿਆ ਜਿਨ੍ਹਾਂ ਹਵਾਈ ਅੱਡਿਆਂ’ਤੇ ਤੇਲ ਸਪਲਾਈ ਨੂੰ ਰੋਕਿਆ ਹੈ ਉਨ੍ਹਾਂਵਿਚ ਰਾਂਚੀ, ਮੋਹਾਲੀ, ਪਟਨਾ, ਵਿਸ਼ਾਖਾਪਟਨਮ, ਪੁਣੇ ਅਤੇ ਕੋਚੀ ਸ਼ਾਮਲ ਹੈ। ਉਧਰ ਦੁਜੇ ਪਾਸੇ ਇੰਡੀਅਨ ਆਇਲ ਦੇ ਬੁਲਾਰੇ ਨੇ ਕਿਹਾ ਕਿ ਲੰਘੀ ਸ਼ਾਮ ਤੋਂ ਤੇਲ ਦੀ ਸਪਲਾਈ ਨੂੰ ਰੋਕ ਦਿੱਤਾ ਗਿਆ ਹੈ। ਪਰ ਫਿਰ ਵੀ ਅਸੀਂ ਹਵਾਈ ਕੰਪਨੀ ਦੇ ਸੰਪਰਕ ਵਿਚ ਹਾਂ ਅਤੇ ਜਲਦੀ ਹੀ ਇਸ ਦਾ ਹੱਲ ਕਰ ਲਿਆ ਜਾਵੇਗਾ। ਧਿਆਨ ਰਹੇ ਕਿ ਤੇਲ ਕੰਪਨੀਆਂ ਇਸ ਤੋਂ ਪਹਿਲਾਂ ਵੀ ਦੋ ਵਾਰ ਏਅਰ ਇੰਡੀਆ ਲਈ ਤੇਲ ਦੀ ਸਪਲਾਈ ‘ਤੇ ਰੋਕ ਲਗਾ ਚੁੱਕੀਆਂ ਹਨ।
Check Also
ਅਸ਼ੋਕ ਗਹਿਲੋਤ ਨੇ ਰਾਜਸਥਾਨ ’ਚ ਮੁੜ ਤੋਂ ਕਾਂਗਰਸ ਪਾਰਟੀ ਦੀ ਸਰਕਾਰ ਬਣਨ ਦਾ ਕੀਤਾ ਦਾਅਵਾ
ਕਿਹਾ : ਐਗਜ਼ਿਟ ਪੋਲ ਕੁੱਝ ਵੀ ਕਹਿਣ ਪ੍ਰੰਤੂ ਰਾਜਸਥਾਨ ਮੁੜ ਸੱਤਾ ਸੰਭਾਲੇਗੀ ਕਾਂਗਰਸ ਜੈਪੁਰ/ਬਿਊਰੋ ਨਿਊਜ਼ …