ਹੁਸ਼ਿਆਰਪੁਰ ਦੇ ਸਾਬੀ ਦੀ ਅਗਵਾਈ ਹੇਠ ਗੁਰਦੁਆਰਾ ਸਾਹਿਬ ਨੇੜੇ ਜੀ ਕੇ ਦੀ ਕੁੱਟਮਾਰ, 3 ਗ੍ਰਿਫ਼ਤਾਰ
ਕੈਲੀਫੋਰਨੀਆ : ਕੈਲੀਫੋਰਨੀਆ ‘ਚ ਐਤਵਾਰ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ‘ਤੇ ਹਮਲਾ ਹੋਇਆ। ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾ ਰਹੇ ਹਮਲਾਵਰਾਂ ਨੇ ਮਨਜੀਤ ਸਿੰਘ ਜੀ ਕੇ ਨੂੰ ਹੇਠਾਂ ਸੁੱਟ ਲਿਆ ਅਤੇ ਉਨ੍ਹਾਂ ਦੇ ਲੱਤਾਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਮਨਜੀਤ ਸਿੰਘ ਜੀ ਕੇ ਦੀ ਦਸਤਾਰ ਵੀ ਉਤਰ ਗਈ। ਹਮਲਾਵਰਾਂ ਦੀ ਅਗਵਾਈ ਹੁਸ਼ਿਆਰਪੁਰ ਜ਼ਿਲ੍ਹੇ ਨਾਲ ਸਬੰਧਤ ਪਿੰਡ ਪੁਰਹੀਰਾਂ ਦਾ ਰਹਿਣ ਵਾਲਾ ਸਾਬੀ ਖੰਗੂੜਾ ਕਰ ਰਿਹਾ ਸੀ। ਪੁਲਿਸ ਦੇ ਪਹੁੰਚਦੇ ਹੀ ਹਮਲਾਵਰ ਉਥੋਂ ਭੱਜ ਗਏ, ਪ੍ਰੰਤੂ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਲਿਆ। ਮਨਜੀਤ ਸਿੰਘ ਜੀ ਕੇ ਯੂਬਾ ਸ਼ਹਿਰ ‘ਚ ਅਗਲੇ ਸਾਲ ਮਨਾਏ ਜਾਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਵਿਚਾਰ-ਚਰਚਾ ਕਰਨ ਲਈ ਉਥੇ ਪਹੰਚੇ ਸਨ।
ਯੂਬਾ ਸਿਟੀ ਗੁਰਦੁਆਰਾ ਸਾਹਿਬ ਦੀ ਕਮੇਟੀ ਸ਼ੱਕ ਦੇ ਘੇਰੇ ‘ਚ
ਇਸ ਹਮਲੇ ਤੋਂ ਬਾਅਦ ਯੂਬਾ ਸਿਟੀ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੀ ਸ਼ੱਕ ਦੇ ਘੇਰੇ ‘ਚ ਆ ਗਈ ਹੈ। ਜਦੋਂ ਜੀ ਕੇ ‘ਤੇ ਹਮਲਾ ਹੋਇਆ ਤਾਂ ਉਸ ਸਮੇਂ ਕਮੇਟੀ ਦੇ ਕਈ ਵਿਅਕਤੀ ਮੂਕ ਦਰਸ਼ਕ ਬਣ ਕੇ ਇਹ ਸਭ ਦੇਖਦੇ ਰਹੇ।
Check Also
ਕੈਨੇਡਾ ਵੱਲੋਂ ਵਿਦੇਸ਼ੀ ਵਿਦਿਆਰਥੀਆਂ ਨੂੰ ਰਾਹਤ
ਵਰਕ ਪਰਮਿਟ ਵਾਸਤੇ ਕੋਰਸਾਂ ਦੀ ਕਟੌਤੀ ਨੂੰ ਅੱਗੇ ਪਾਇਆ ਵਾਪਸ ਮੁੜਨ ਵਾਲੇ ਵਿਦਿਆਰਥੀਆਂ ਦੀ ਗਿਣਤੀ …