Breaking News
Home / ਹਫ਼ਤਾਵਾਰੀ ਫੇਰੀ / ਕਾਲੀ ਵੇਈਂ ਨੂੰ ਨਵਾਂ ਜੀਵਨ ਦੇਣ ਵਾਲੇ ਸੰਤ ਸੀਚੇਵਾਲ ਨੂੰ ਪਦਮਸ੍ਰੀ

ਕਾਲੀ ਵੇਈਂ ਨੂੰ ਨਵਾਂ ਜੀਵਨ ਦੇਣ ਵਾਲੇ ਸੰਤ ਸੀਚੇਵਾਲ ਨੂੰ ਪਦਮਸ੍ਰੀ

Sant Balbir Singh ji copy copy7 ਨੂੰ ਪਦਮ ਵਿਭੂਸ਼ਣ, 7 ਨੂੰ ਪਦਮ ਭੂਸ਼ਣ ਤੇ 75 ਨੂੰ ਪਦਮਸ੍ਰੀ
ਕੋਹਲੀ, ਕੈਲਾਸ਼ ਖੇਰ,ਦੀਪਾ ਮਲਿਕ ਤੇ ਸਾਖਸ਼ੀ ਨੂੰ ਵੀ ਪਦਮਸ੍ਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਕਾਲੀ ਵੇਈਂ ਨੂੰ ਕਾਰ ਸੇਵਾ ਰਾਹੀਂ ਨਵਾਂ ਜਨਮ ਦੇਣ ਵਾਲੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਹੁਰਾਂ ਨੂੰ ਪਦਮਸ੍ਰੀ ਸਨਮਾਨ ਮਿਲਿਆ।
ਕੇਂਦਰ ਸਰਕਾਰ ਨੇ ਪਦਮ ਪੁਰਸਕਾਰਾਂ ਦਾ ਐਲਾਨ ਕਰਦਿਆਂ ਪੰਜਾਬ ਦੇ ਵਾਤਾਵਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਪਦਮਸ੍ਰੀ ਦਾ ਸਨਮਾਨ ਦੇਣ ਸਮੇਤ ਭਾਰਤ ਦੀਆਂ 7 ਮਹਾਨ ਹਸਤੀਆਂ ਨੂੰ ਪਦਮ ਵਿਭੂਸ਼ਣ, 7 ਨੂੰ ਪਦਮ ਭੂਸ਼ਣ ਅਤੇ 75 ਨੂੰ ਪਦਮਸ੍ਰੀ ਐਵਾਰਡ ਨਾਲ ਨਿਵਾਜਿਆ। ਮੈਡੀਸਨ ਦੇ ਖੇਤਰ ਵਿਚ ਯੋਗਦਾਨ ਲਈ ਚੰਡੀਗੜ੍ਹ ਦੇ ਪ੍ਰੋ. ਹਰਕਿਸ਼ਨ ਸਿੰਘ ਅਤੇ ਮੁਕੁਟ ਮੁੰਜ ਨੂੂੰ ਵੀ ਪਦਮਸ੍ਰੀ ਮਿਲੇਗਾ। ਮੁਰਲੀ ਮਨੋਹਰ ਜੋਸ਼ੀ ਤੇ ਸ਼ਰਦ ਪਵਾਰ ਦਾ ਨਾਂ ਜਿੱਥੇ ਪਦਮ ਵਿਭੂਸ਼ਣ ਵਾਲਿਆਂ ਵਿਚ ਸ਼ਾਮਲ ਹੈ ਉਥੇ ਹੀ ਕ੍ਰਿਕਟਰ ਵਿਰਾਟ ਕੋਹਲੀ, ਕੈਲਾਸ਼ ਖੇਰ, ਦੀਪਾ ਮਲਿਕ ਅਤੇ ਸਾਖਸ਼ੀ ਤੰਵਰ ਦਾ ਨਾਂ ਵੀ ਪਦਮਸ੍ਰੀ ਐਵਾਰਡ ਵਾਲਿਆਂ ਵਿਚ ਸ਼ਾਮਲ ਹੈ।
ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਪਦਮ ਸਨਮਾਨਾਂ ਲਈ 89 ਸ਼ਖ਼ਸੀਅਤਾਂ ਦੀ ਚੋਣ ਕੀਤੀ ਹੈ। ਇਹ ਪੁਰਸਕਾਰ ਹਾਸਲ ਕਰਨ ਵਾਲਿਆਂ ਵਿੱਚ 19 ਮਹਿਲਾਵਾਂ ਅਤੇ ਪੰਜ ਐਨਆਰਾਈ/ ਪੀਆਈਓ (ਪਰਸਨਜ਼ ਆਫ ਇੰਡੀਅਨ ਔਰਿਜਨ) ਸ਼ਾਮਲ ਹਨ। ਦੇਸ਼ ਦਾ ਸਭ ਤੋਂ ਵੱਡਾ ਨਾਗਰਿਕ ਸਨਮਾਨ ‘ਭਾਰਤ ਰਤਨ’ ਇਸ ਵਾਰ ਕਿਸੇ ਨੂੰ ਨਹੀਂ ਦਿੱਤਾ ਜਾਵੇਗਾ। ਇਹ ਪਹਿਲੀ ਵਾਰ ਹੋਇਆ ਹੈ ਕਿ ਇਸ ਵਾਰ ਪਦਮ ਐਵਾਰਡ ਹਾਸਲ ਕਰਨ ਵਾਲਿਆਂ ਦੀ ਸੂਚੀ ਵਿਚ ਕਿਸੇ ਵੀ ਬਾਲੀਵੁੱਡ ਅਦਾਕਾਰ ਦਾ ਨਾਂ ਨਹੀਂ ਹੈ। ਪਵਾਰ, ਜੋਸ਼ੀ ਤੇ ਸੰਗਮਾ ਤੋਂ ਇਲਾਵਾ ਕੇ.ਜੇ ਯਸੂਦਾਸ (ਕਲਾ-ਸੰਗੀਤ), ਸਦਗੁਰੂ ਜੱਗੀ ਵਾਸੂਦੇਵ (ਅਧਿਆਤਮਵਾਦ), ਪ੍ਰੋਫੈਸਰ ਯੁਦੀਪੀ ਰਾਮਾਚੰਦਰ ਰਾਏ (ਸਾਇੰਸ ਤੇ ਇੰਜਨੀਅਰਿੰਗ) ਅਤੇ ਮਰਹੂਮ ਸੁੰਦਰ ਲਾਲ ਪਟਵਾ ਦੀ ਪਦਮ ਵਿਭੂਸ਼ਨ ਪੁਰਸਕਾਰ ਲਈ ਚੋਣ ਕੀਤੀ ਗਈ ਹੈ। ਪਦਮ ਭੂਸ਼ਨ ਐਵਾਰਡਾਂ ਲਈ ਵਿਸ਼ਵ ਮੋਹਨ ਭੱਟ (ਕਲਾ-ਸੰਗੀਤ), ਪ੍ਰੋਫੈਸਰ ਦੇਵੀ ਪ੍ਰਸਾਦ ਦਿਵੇਦੀ (ਸਾਹਿਤ ਤੇ ਸਿੱਖਿਆ), ਤਹਿਮਤਨ ਉਦਵਾਡੀਆ (ਮੈਡੀਸਨ), ਰਤਨਾ ਸੁੰਦਰ ਮਹਾਰਾਜ (ਅਧਿਆਤਮਵਾਦ), ਸਵਾਮੀ ਨਿਰੰਜਨ ਨੰਦਾ ਸਰਸਵਤੀ (ਯੋਗ), ਥਾਈਲੈਂਡ ਦੀ ਐਚਆਰਐਚ ਸ਼ਹਿਜ਼ਾਦੀ ਮਹਾ ਚੱਕਰੀ ਸ੍ਰੀਧਰਨ (ਸਾਹਿਤ ਤੇ ਸਿੱਖਿਆ) ਅਤੇ ਮਰਹੂਮ ਚੋ ਰਾਮਾਸਵਾਮੀ (ਸਾਹਿਤ, ਸਿੱਖਿਆ, ਪੱਤਰਕਾਰੀ) ਦੇ ਨਾਂ ਐਲਾਨੇ ਗਏ ਹਨ। ਪਦਮਸ੍ਰੀ ਪੁਰਸਕਾਰਾਂ ਲਈ ਐਲਾਨੇ 75 ਨਾਵਾਂ ਵਿੱਚੋਂ ਗਾਇਕ ਕੈਲਾਸ਼ ਖੇਰ ਤੇ ਅਨੁਰਾਧਾ ਪੌਂਡਵਾਲ, ਕ੍ਰਿਕਟਰ ਵਿਰਾਟ ਕੋਹਲੀ, ਜਿਮਨਾਸਟ ਦੀਪਾ ਕਰਮਾਕਰ, ਭਾਰਤ ਦੀ ਝੋਲੀ ਵਿਚ ਮਹਿਲਾ ਕੁਸ਼ਤੀ ਦਾ ਪਹਿਲਾ ਓਲੰਪਿਕ ਤਗ਼ਮਾ ਪਾਉਣ ਵਾਲੀ ਸਾਕਸ਼ੀ ਮਲਿਕ, ਪੈਰਾਲੰਪਿਕ ਦੀਪਾ ਮਲਿਕ ਅਤੇ ਉੱਘੇ ਖਾਨਸਾਮਾ ਸੰਜੀਵ ਕਪੂਰ ਦੇ ਨਾਂ ਪ੍ਰਮੁੱਖ ਹਨ। ਮੈਡੀਸਨ ਵਿੱਚ ਚੰਡੀਗੜ੍ਹ ਦੇ ਪ੍ਰੋ. ਹਰਕਿਸ਼ਨ ਸਿੰਘ ਅਤੇ ਡਾ.ਮੁਕਤ ਮਿੰਜ਼ ਨੂੰ ਪਦਮਸ੍ਰੀ ਪੁਰਸਕਾਰ ਮਿਲਿਆ ਹੈ।

ਸਨਮਾਨ ਸੰਗਤ ਦੇ ਨਾਂ
ਸੰਤ ਸੀਚੇਵਾਲ ਨੇ ਇਹ ਸਨਮਾਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਵੇਈਂ ਦੀ ਕਾਰ ਸੇਵਾ ਕਰਨ ਵਾਲੀ ਸਮੁੱਚੀ ਸੰਗਤ ਨੂੰ ਸਮਰਪਿਤ ਕਰਦਿਆਂ ਕਿਹਾ ਕਿ ਦੇਸ਼ ਵੱਲੋਂ ਦਿੱਤਾ ਜਾਣ ਵਾਲਾ ਇਹ ਸਨਮਾਨ ਉਸ ਸਮੁੱਚੀ ਸੰਗਤ ਦਾ ਸਨਮਾਨ ਹੈ ਜੋ ਨਿਸ਼ਕਾਮ ਭਾਵਨਾ ਨਾਲ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਵਿਚ ਪਿਛਲੇ 17 ਸਾਲਾਂ ਤੋਂ ਜੁਟੀ ਹੋਈ ਹੈ।

Check Also

ਕੇਜਰੀਵਾਲ ਗ੍ਰਿਫ਼ਤਾਰ

ਈਡੀ ਨੇ ਦੋ ਘੰਟਿਆਂ ਦੀ ਪੁੱਛਗਿੱਛ ਤੋਂ ਬਾਅਦ ਦਿੱਲੀ ਸ਼ਰਾਬ ਘੋਟਾਲਾ ਮਾਮਲੇ ‘ਚ ਅਰਵਿੰਦ ਕੇਜਰੀਵਾਲ …