ਐਬਟਸਫੋਰਡ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਧਿਕਾਰੀਆਂ ਵਲੋਂ ਪੁਲਿਸ ਦੇ ਕੁੱਤਿਆਂ ਦੀ ਮੱਦਦ ਨਾਲ ਵੈਨਕੂਵਰ ਦੇ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਪਹੁੰਚੀ ਇਕ ਕਾਰਗੋ ਸ਼ਿਪਮੈਂਟ ਦੀ ਤਲਾਸ਼ੀ ਦੌਰਾਨ 2.7 ਕਿਲੋ ਅਫੀਮ ਬਰਾਮਦ ਕੀਤੀ ਹੈ। ਇਹ ਅਫੀਮ ਸ਼ੈਂਪੂ ਵਾਲੀਆਂ ਸ਼ੀਸ਼ੀਆਂ ਵਿਚੋਂ ਬਰਾਮਦ ਕੀਤੀ ਗਈ ਹੈ, ਜਿਸ ਦੀ ਕੌਮਾਂਤਰੀ ਮੰਡੀ ‘ਚ ਕੀਮਤ 1 ਲੱਖ 60 ਹਜ਼ਾਰ ਡਾਲਰ ਭਾਵ ਤਕਰੀਬਨ 96 ਲੱਖ ਰੁਪਏ ਦੱਸੀ ਜਾਂਦੀ ਹੈ। ਕੈਨੇਡਾ ਬਾਰਡਰ ਸਰਵਿਸ਼ਿਜ ਏਜੰਸੀ ਦੇ ਅਧਿਕਾਰੀਆਂ ਵਲੋਂ ਕੁਝ ਦਿਨ ਪਹਿਲਾਂ ਚਵਨਪ੍ਰਾਸ਼, ਅਚਾਰ ਅਤੇ ਜੈਮ ਵਾਲੇ ਡੱਬਿਆਂ ਵਿਚੋਂ ਅਫੀਮ ਅਤੇ ਜੈਕੇਟ ਤੇ ਬੂਟਾਂ ‘ਚੋਂ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ ਹੈ।