ਮਿਸੀਸਾਗਾ/ਪਰਵਾਸੀ ਬਿਊਰੋ : ਓਨਟਾਰੀਓ ਦੀਆਂ 2 ਜੂਨ ਨੂੰ ਹੋਣ ਵਾਲੀਆਂ ਚੋਣਾਂ ਦੀ ਕੰਪੇਨ ਦੌਰਾਨ ਮਾਲਟਨ ਵਿਚ ਐਥਨਿਕ ਮੀਡੀਆ ਦੀ ਰਾਊਂਡ ਟੇਬਲ ਕਾਨਫਰੰਸ ਦੌਰਾਨ ਓਨਟਾਰੀਓ ਲਿਬਰਲ ਪਾਰਟੀ ਦੇ ਲੀਡਰ ਸਟੀਵਨ ਡੈਲ ਡੂਕਾ ਵਿਸ਼ੇਸ਼ ਤੌਰ ‘ਤੇ ਅਦਾਰਾ ‘ਪਰਵਾਸੀ’ ਦੇ ਸਟੂਡੀਓ ਵੀ ਪਹੁੰਚੇ। ਜਿੱਥੇ ਉਨ੍ਹਾਂ ਨੇ ‘ਪਰਵਾਸੀ’ ਅਦਾਰਾ ਦੇ ਮੁਖੀ ਰਜਿੰਦਰ ਸੈਣੀ ਹੁਰਾਂ ਨਾਲ ‘ਪਰਵਾਸੀ’ ਰੇਡੀਓ ‘ਤੇ ਲਾਈਵ ਪ੍ਰੋਗਰਾਮ ਦੌਰਾਨ ਆਪਣੀ ਪਾਰਟੀ ਦਾ ਚੋਣ ਮੈਨੀਫੈਸਟੋ, ਆਪਣੀ ਪਾਰਟੀ ਦੇ ਪੀਲ ਇਲਾਕੇ ਦੇ ਉਮੀਦਵਾਰਾਂ ਅਤੇ ਪਿਛਲੇ ਦਿਨੀਂ ਆਯੋਜਿਤ ਕੀਤੀ ਗਈ ਲੀਡਰਸ਼ਿਪ ਡਿਬੇਟ ਬਾਰੇ ਵਿਚਾਰ-ਚਰਚਾ ਕੀਤੀ। ਉਨ੍ਹਾਂ ਆਸ ਪ੍ਰਗਟ ਕੀਤੀ ਕਿ ਇਸ ਵਾਰ ਪੀਲ ਇਲਾਕੇ ਵਿਚ ਲਿਬਰਲ ਪਾਰਟੀ ਦੇ ਉਮੀਦਵਾਰ ਬਿਹਤਰ ਪ੍ਰਦਰਸ਼ਨ ਕਰਨਗੇ। ਜ਼ਿਕਰਯੋਗ ਹੈ ਕਿ ਲਿਬਰਲ ਪਾਰਟੀ ਦਾ ਗੜ੍ਹ ਮੰਨੇ ਜਾਂਦੇ ਪੀਲ ਇਲਾਕੇ ਵਿਚ ਪਿਛਲੀਆਂ 2018 ਦੀਆਂ ਪ੍ਰੋਵਿੰਸ਼ੀਅਲ ਚੋਣਾਂ ਦੌਰਾਨ ਓਨਟਾਰੀਓ ਲਿਬਰਲ ਪਾਰਟੀ ਨੂੰ ਕੋਈ ਵੀ ਸੀਟ ਨਹੀਂ ਮਿਲੀ ਸੀ ਪ੍ਰੰਤੂ ਇਸ ਬਾਰੇ ਪੀਲ ਇਲਾਕੇ ਵਿਚ ਲਿਬਰਲ ਪਾਰਟੀ ਦਾ ਪ੍ਰਦਰਸ਼ਨ ਕਿਸ ਤਰ੍ਹਾਂ ਦਾ ਹੋਵੇਗਾ, ਇਸ ਦਾ ਪਤਾ 2 ਜੂਨ ਸ਼ਾਮ ਨੂੰ ਆਉਣ ਵਾਲੇ ਚੋਣ ਨਤੀਜਿਆਂ ਤੋਂ ਹੀ ਪਤਾ ਲੱਗੇਗਾ।
ਓਨਟਾਰੀਓ ਚੋਣਾਂ ‘ਚ ਪੰਜਾਬੀਆਂ ਦੀ ਚਹਿਲ-ਪਹਿਲ