ਜਲੰਧਰ ਦਾ ਨੌਜਵਾਨ ਗੁਰਸ਼ਮਨ ਸਿੰਘ ਭਾਟੀਆ ਬਿ੍ਰਟੇਨ ’ਚ ਹੋਇਆ ਲਾਪਤਾ
ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਵਿਦੇਸ਼ ਮੰਤਰਾਲੇ ਤੋਂ ਮੰਗੀ ਮਦਦ
ਜਲੰਧਰ/ਬਿਊਰੋ ਨਿਊਜ਼ :
ਪੰਜਾਬ ਦੇ ਜਲੰਧਰ ਦਾ ਨੌਜਵਾਨ ਲੰਦਨ ’ਚ ਲਾਪਤਾ ਹੋ ਗਿਆ ਹੈ। ਲਾਪਤਾ ਨੌਜਵਾਨ ਦੀ ਪਹਿਚਾਣ ਮਾਡਲ ਟਾਊਨ ਨਿਵਾਸੀ ਗੁਰਸ਼ਮਨ ਸਿੰਘ ਭਾਟੀਆ 23 ਸਾਲ ਦੇ ਰੂਪ ਵਿਚ ਹੋਈ ਹੈ। ਜੋ ਈਸਟ ਲੰਦਨ ’ਚ ਪੜ੍ਹਨ ਦੇ ਲਈ ਗਿਆ ਸੀ। ਆਖਰੀ ਵਾਰ ਉਸ ਨੂੰ ਪੂਰਬੀ ਲੰਦਨ ਦੇ ਕੈਨਰੀ ਬਾਰਫ ’ਚ ਦੇਖਿਆ ਗਿਆ ਸੀ। 15 ਦਸੰਬਰ ਤੋਂ ਲਾਪਤਾ ਗੁਰਸ਼ਮਨ ਸਿੰਘ ਭਾਟੀ ਦੀ ਜਾਣਕਾਰੀ ਨੂੰ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਸ਼ੋਸ਼ਲ ਮੀਡੀਆ ’ਤੇ ਸ਼ੇਅਰ ਕਰਕੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਤੋਂ ਮਦਦ ਮੰਗੀ ਹੈ। ਮਨਜਿੰਦਰ ਸਿਰਸਾ ਨੇ ਲਾਫਬੋਰੋ ਯੂਨੀਵਰਸਿਟੀ ਤੇ ਭਾਰਤੀ ਹਾਈ ਕਮਿਸ਼ਨ ਨੂੰ ਵੀ ਭਾਟੀਆ ਨੂੰ ਲੱਭਣ ਦੇ ਯਤਨ ’ਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਉਧਰ ਗੁਰਸ਼ਮਨ ਭਾਟੀਆ ਦੇ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਹੋਣ ਮਗਰੋਂ ਪੰਜਾਬ ਰਹਿੰਦਾ ਪਰਿਵਾਰ ਚਿੰਤਾ ਵਿਚ ਡੁੱਬਿਆ ਹੋਇਆ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਲੰਘੇ ਤਿੰਨ ਦਿਨਾਂ ਤੋਂ ਉਨ੍ਹਾਂ ਦਾ ਗੁਰਸ਼ਮਨ ਭਾਟੀਆ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਪਰਿਵਾਰ ਕੋਲੋਂ ਪ੍ਰਾਪਤ ਹੋਈ ਜਾਣਕਾਰੀ ਲੰਘੇ ਦਸੰਬਰ ਮਹੀਨੇ ਹੀ ਭਾਟੀਆ ਪੜ੍ਹਾਈ ਲਈ ਬਿ੍ਰਟੇਨ ਗਿਆ ਸੀ।