
ਖਾਨ ਨੇ ਬੁਸ਼ਰਾ ਦੀ ਗਿ੍ਰਫਤਾਰੀ ਲਈ ਫੌਜ ਮੁਖੀ ਨੂੰ ਦੱਸਿਆ ਜ਼ਿੰਮੇਵਾਰ
ਇਸਲਾਮਾਬਾਦ/ਬਿਊਰੋ ਨਿਊਜ਼
ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਕਿ ਦੇਸ਼ ਵਿਚ ਜੰਗਲ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ’ਚ ਇਸ ਜੰਗਲ ਦੇ ਰਾਜਾ ਫੌਜ ਮੁਖੀ ਜਨਰਲ ਆਸਿਮ ਮੁਨੀਰ ਹਨ। ਖਾਨ ਨੇ ਕਿਹਾ ਕਿ ਪਾਕਿ ’ਚ ਜੋ ਵੀ ਹੁੰਦਾ ਹੈ, ਉਹ ਫੌਜ ਮੁਖੀ ਦੇ ਹਿਸਾਬ ਨਾਲ ਹੁੰਦਾ ਹੈ। ਇਮਰਾਨ ਖਾਨ ਨੇ ਆਪਣੀ ਪਤਨੀ ਬੁਸ਼ਰਾ ਬੀਬੀ ਦੀ ਗਿ੍ਰਫਤਾਰੀ ਦੇ ਲਈ ਵੀ ਜਨਰਲ ਮੁਨੀਰ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਫੌਜ ਮੁਖੀ ਨੂੰ ਧਮਕੀ ਦਿੰਦੇ ਹੋਏ ਇਮਰਾਨ ਨੇ ਕਿਹਾ ਕਿ ਬੁਸ਼ਰਾ ਦੀ ਗਿ੍ਰਫਤਾਰੀ ਦੇ ਪਿੱਛੇ ਸਿੱਧੇ ਤੌਰ ’ਤੇ ਜਨਰਲ ਮੁਨੀਰ ਦਾ ਹੱਥ ਹੈ। ਖਾਨ ਨੇ ਕਿਹਾ ਕਿ ਜੇਕਰ ਉਨ੍ਹਾਂ ਦੀ ਪਤਨੀ ਬੁਸ਼ਰਾ ਨੂੰ ਕੁਝ ਵੀ ਹੋਇਆ ਤਾਂ ਉਹ ਫੌਜ ਮੁਖੀ ਆਸਿਮ ਮੁਨੀਰ ਨੂੰ ਨਹੀਂ ਛੱਡਣਗੇ। ਇਮਰਾਨ ਖਾਨ ਨੇ ਇਹ ਵੀ ਕਿਹਾ ਕਿ ਉਹ ਫੌਜ ਮੁਖੀ ਦੇ ਸਾਰੇ ਗੈਰਕਾਨੂੰਨੀ ਅਤੇ ਅਸੰਵਿਧਾਨਕ ਕੰਮਾਂ ਦਾ ਪਰਦਾਫਾਸ਼ ਕਰਦੇ ਰਹਿਣਗੇ।