ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਹੋਬੋਕਨ ਸ਼ਹਿਰ ਦੇ ਮੇਅਰ ਰਵੀ ਭੱਲਾ ਨੇ ਦੁਬਾਰਾ ਚੋਣ ਲੜਨ ਲਈ ਹੁਣ ਤੋਂ ਹੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਚੋਣ 3 ਸਾਲ ਬਾਅਦ ਹੋਣੀ ਹੈ ਪਰ ਉਸ ਨੇ ਹੁਣ ਤੋਂ ਹੀ ਆਪਣੀ ਚੋਣ ਮੁਹਿੰਮ ਆਰੰਭ ਦਿੱਤੀ ਹੈ। ਪਿਛਲੇ ਤਿੰਨ ਮਹੀਨਿਆਂ ਦੀ ਮੁਹਿੰਮ ਦੌਰਾਨ ਭੱਲਾ 40175 ਡਾਲਰ ਜੁਟਾ ਚੁੱਕੇ ਹਨ। ਆਪਣੇ ਕਾਰਜਕਾਲ ਦੇ ਪਹਿਲੇ ਸਾਲ ਵਿਚ ਉਹ ਚੋਣ ਫੰਡ ਵਜੋਂ 81641 ਡਾਲਰ ਇਕੱਠੇ ਕਰ ਚੁੱਕੇ ਹਨ। ਉਸ ਦੇ ਬੁਲਾਰੇ ਵਿਚੇ ਚੌਧਰੀ ਨੇ ਕਿਹਾ ਕਿ ਭੱਲਾ ਬਹੁਤ ਹੀ ਸਾਕਾਰਤਮਿਕ ਸਰਗਰਮ ਪਹੁੰਚ ਅਪਣਾ ਰਹੇ ਹਨ। ਉਸ ਨੂੰ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਦਿੱਤਾ ਜਾ ਰਿਹਾ ਹੈ।
Check Also
ਪਾਕਿਸਤਾਨ ’ਚ ਸਿੰਧ ਦੇ ਗ੍ਰਹਿ ਮੰਤਰੀ ਦਾ ਘਰ ਸਾੜਿਆ
ਸਿੰਧੂ ਨਦੀ ਦਾ ਪਾਣੀ ਡਾਈਵਰਟ ਕਰਨ ਦੀ ਸਕੀਮ ਦੇ ਖਿਲਾਫ ਪ੍ਰਦਰਸ਼ਨ ਨਵੀਂ ਦਿੱਲੀ/ਬਿਊਰੋ ਨਿਊਜ਼ …