Breaking News
Home / ਦੁਨੀਆ / ਜਮਾਤ-ਉਦ-ਦਾਅਵਾ ਚੋਣਾਂ ‘ਚ ਲਵੇਗੀ ਹਿੱਸਾ : ਹਾਫਿਜ਼ ਸਈਦ

ਜਮਾਤ-ਉਦ-ਦਾਅਵਾ ਚੋਣਾਂ ‘ਚ ਲਵੇਗੀ ਹਿੱਸਾ : ਹਾਫਿਜ਼ ਸਈਦ

ਮੁੰਬਈ ਹਮਲਿਆਂ ਦਾ ਸਾਜ਼ਿਸ਼ਘਾੜਾ ਹੈ ਸਈਦ
ਲਾਹੌਰ/ਬਿਊਰੋ ਨਿਊਜ਼ : ਮੁੰਬਈ ਹਮਲੇ ਦੇ ਸਾਜਿਸ਼ਘਾੜੇ ਹਾਫਿਜ਼ ਸਈਦ ਨੇ ਦਾਅਵਾ ਕੀਤਾ ਹੈ ਕਿ ਜਮਾਤ-ਉਦ-ਦਾਅਵਾ ਪਾਕਿਸਤਾਨ ਵਿੱਚ 2018 ਵਿਚ ਹੋਣ ਵਾਲੀਆਂ ਚੋਣਾਂ ਵਿੱਚ ਮਿਲੀ ਮੁਸਲਿਮ ਲੀਗ (ਐਮਐਮਐਲ) ਦੇ ਬੈਨਰ ਹੇਠ ਹਿੱਸਾ ਲਏਗੀ। ਉਸ ਦੇ ਐਲਾਨ ਨਾਲ ਉਸ ਦੀ ਰਾਜਨੀਤਕ ਇੱਛਾ ਜ਼ਾਹਿਰ ਹੋ ਗਈ ਹੈ। ਐਮਐਮਐਲ ਹਾਲੇ ਚੋਣ ਕਮਿਸ਼ਨ ਕੋਲ ਰਜਿਸਟਰਡ ਨਹੀਂ ਹੈ। ਇਹ ਮੰਨਿਆ ਜਾਂਦਾ ਹੈ ਕਿ ਪਾਬੰਦੀਸ਼ੁਦਾ ਜਮਾਤ-ਉਦ-ਦਾਅਵਾ ਲਸ਼ਕਰ-ਏ-ਤਇਬਾ ਲਈ ਮੋਢੀ ਸੰਸਥਾ ਹੈ, ਜਿਸ ਨੇ 2008 ਵਿੱਚ ਮੁੰਬਈ ਹਮਲੇ ਨੂੰ ਅੰਜਾਮ ਦਿੱਤਾ ਸੀ, ਜਿਸ ਵਿੱਚ 166 ਲੋਕ ਮਾਰੇ ਗਏ ਸੀ। ਚੌਬੁਰਜੀ ਸਥਿਤ ਹੈਡਕੁਆਰਟਰ ਵਿੱਚ ઠਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹਾਫਿਜ਼ ਸਈਦ ਨੇ 2018 ਨੂੰ ਕਸ਼ਮੀਰੀਆਂ ਨੂੰ ਸਮਰਪਿਤ ਕੀਤਾ। ઠਦੱਸਣਯੋਗ ਹੈ ਕਿ ਜਮਾਤ-ਉਦ-ਦਾਅਵਾ ਦੇ ਮੁਖੀ ਹਾਫਿਜ਼ ‘ਤੇ ਅਮਰੀਕਾ ਨੇ 10 ਲੱਖ ਅਮਰੀਕੀ ਡਾਲਰ ਦਾ ਇਨਾਮ ਰੱਖਿਆ ਹੈ। ਪਾਕਿਸਤਾਨ ਸਰਕਾਰ ਨੇ 24 ਨਵੰਬਰ ਨੂੰ ਨਜ਼ਰਬੰਦੀ ਖ਼ਤਮ ਕਰਦਿਆਂ ਉਸ ਨੂੰ ਰਿਹਾਅ ਕਰ ਦਿੱਤਾ ਸੀ। ਉਹ ਇਸ ਵਰ੍ਹੇ ਜਨਵਰੀ ਤੋਂ ਨਜ਼ਰਬੰਦ ਸੀ। ਜ਼ਿਕਰਯੋਗ ਹੈ ਕਿ ਸਈਦ ਦੀਫ਼ਾ-ਏ-ਪਾਕਿਸਤਾਨ ਕੌਂਸਲ ਦਾ ਮੀਤ ਪ੍ਰਧਾਨ ਵੀ ਹੈ। ਇਸ ਕੌਂਸਲ ਅਧੀਨ 40 ਰਾਜਨੀਤਕ ਅਤੇ ਧਾਰਮਿਕ ਪਾਰਟੀਆਂ ਆਉਂਦੀਆਂ ਹਨ ਜੋ ਪੁਰਾਤਨ ਨੀਤੀਆਂ ਦੀ ਵਕਾਲਤ ਕਰਦੀਆਂ ਹਨ। ਜ਼ਿਕਰਯੋਗ ਹੈ ਕਿ ਸਤੰਬਰ ਵਿੱਚ ਜਦੋਂ ਸਈਦ ਲਾਹੌਰ ਵਿੱਚ ਨਜ਼ਰਬੰਦ ਸੀ ਤਾਂ ਜਮਾਤ-ਉਦ-ਦਾਅਵਾ ਨੇ ਰਾਜਸੀ ਪਿੜ ઠਵਿੱਚ ਕਦਮ ਰੱਖਿਆ ਅਤੇ ਉਸ ਨੇ ਐਨਏ-120 ਤੋਂ ਜ਼ਿਮਨੀ ਚੋਣ ਲੜੀ।
ਸਈਦ ਨਾਲ ਗਠਜੋੜ ਲਈ ਤਿਆਰ ਹਾਂ : ਮੁਸ਼ੱਰਫ
ਇਸਲਾਮਾਬਾਦ : ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ ਨੇ ਕਿਹਾ ਕਿ ਉਹ ਕੌਮਾਂਤਰੀ ਅੱਤਵਾਦੀ ਅਤੇ 26/11 ਹਮਲਿਆਂ ਦੇ ਮੁੱਖ ਸਾਜਿਸ਼ਕਾਰ ਹਾਫਿਜ਼ ਸਈਦ ਨਾਲ ਅਗਲੇ ਸਾਲ ਹੋਣ ਵਾਲੀਆਂ ਆਮ ਚੋਣਾਂ ਲਈ ਗਠਜੋੜ ਕਰਨ ਲਈ ਤਿਆਰ ਹੈ। ਖੁਦ ਨੂੰ ਹਾਫਿਜ਼ ਸਈਦ ਅਤੇ ਲਸ਼ਕਰ ਦਾ ਸਭ ਤੋਂ ਵੱਡਾ ਸਮਰਥਕ ਦੱਸਣ ਵਾਲੇ ਮੁਸ਼ੱਰਫ ਨੇ ਪਾਕਿ ਦੇ ਇਕ ਨਿਊਜ਼ ਚੈਨਲ ਰਾਹੀਂ ਉਕਤ ਪ੍ਰਗਟਾਵਾ ਕੀਤਾ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …