Breaking News
Home / ਕੈਨੇਡਾ / Front / ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਟੂਰਿਜ਼ਮ ਸੰਮੇਲਨ ਲਈ ਦਿੱਤਾ ਸੱਦਾ

ਮੁੱਖ ਮੰਤਰੀ ਭਗਵੰਤ ਮਾਨ ਨੇ ਲਾਈਵ ਹੋ ਕੇ ਟੂਰਿਜ਼ਮ ਸੰਮੇਲਨ ਲਈ ਦਿੱਤਾ ਸੱਦਾ

ਕਿਹਾ : ਇਸ ਸੰਮੇਲਨ ਰਾਹੀਂ ਲੋਕਾਂ ਨੂੰ ਪੰਜਾਬ ਦਾ ਉਹ ਪੱਖ ਦਿਖਾਵਾਂਗੇ ਜੋ ਅੱਜ ਤੱਕ ਨਹੀਂ ਦੇਖਿਆ


ਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਲਾਈਵ ਹੋ ਕੇ 11, 12 ਅਤੇ 13 ਸਤੰਬਰ ਨੂੰ ਕਰਵਾਏ ਜਾਣ ਵਾਲੇ ‘ਟੂਰਿਜ਼ਮ ਸੰਮੇਲਨ’ ਲਈ ਸਾਰਿਆਂ ਨੂੰ ਸੱਦਾ ਦਿੱਤਾ। ਉਨ੍ਹਾਂ ਆਪਣੇ ਲਾਈਵ ਦੌਰਾਨ ਕਿਹਾ ਕਿ ਇਸ ਸੰਮੇਲਨ ਰਾਹੀਂ ਲੋਕਾਂ ਨੂੰ ਪੰਜਾਬ ਦਾ ਉਹ ਪੱਖ ਦਿਖਾਇਆ ਜਾਵੇਗਾ ਜੋ ਅੱਜ ਤੱਕ ਕਿਸੇ ਨੇ ਵੀ ਨਹੀਂ ਦੇਖਿਆ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਪੰਜਾਬ ਦੀ ਧਰਤੀ ਬਹਾਦਰੀ, ਬਲੀਦਾਨ ਅਤੇ ਇਨਕਲਾਬ ਨਾਲ ਭਰੀ ਹੋਈ ਅਤੇ ਲੋਕ ਪੰਜਾਬ ਦੀ ਮਿੱਟੀ ਦੀ ਖੁਸ਼ਬੂ ਨੂੰ ਬਹੁਤ ਨੇੜੇ ਤੋਂ ਮਹਿਸੂਸ ਕਰ ਸਕਣਗੇ। ਉਨ੍ਹਾਂ ਕਿਹਾ ਕਿ ਮੇਜ਼ਬਾਨ ਪੰਜਾਬ ਇਸ ਸੰਮੇਲਨ ਵਿਚ ਆਉਣ ਵਾਲਿਆਂ ਦਾ ਅੱਖਾਂ ਵਿਛਾ ਕੇ ਇੰਤਜ਼ਾਰ ਕਰੇਗਾ। ਪੰਜਾਬ ਨੂੰ ਪੂਰੀ ਦੁਨੀਆ ਦੇ ਨਕਸ਼ੇ ’ਤੇ ਉਭਾਰਨ ਲਈ ਮਿਤੀ 11, 12 ਅਤੇ 13 ਸਤੰਬਰ ਨੂੰ ‘ਟੂਰਿਜ਼ਮ ਸੰਮੇਲਨ’ ਕਰਵਾਉਣ ਜਾ ਰਹੇ ਹਾਂ। ਇਸ ਸੰਮੇਲਨ ਦਾ ਹਿੱਸਾ ਬਣਨ ਲਈ ਮੈਂ ਬਤੌਰ ਪੰਜਾਬ ਦਾ ਮੁੱਖ ਮੰਤਰੀ ਹੋਣ ਦੇ ਨਾਤੇ ਤੁਹਾਨੂੰ ਸਾਰਿਆਂ ਨੂੰ ਇਸ ਸੰਮੇਲਨ ਵਿਚ ਸ਼ਾਮਲ ਹੋਣ ਦਾ ਸੱਦਾ ਦਿੰਦਾ ਹਾਂ। ਮੈਂ ਉਮੀਦ ਕਰਦਾ ਹਾਂ ਕਿ ਤੁਸੀਂ ਇਸ ਸੰਮੇਲਨ ਦਾ ਹਿੱਸਾ ਜ਼ਰੂਰ ਬਣੋਗੇ ਅਤੇ ਇਸ ਸੰਮੇਲਨ ਵਿਚ ਸ਼ਾਮਲ ਹੋ ਕੇ ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰੋਗੇ।

Check Also

ਸੁਪਰੀਮ ਕੋਰਟ ਨੇ ਪਤੰਜਲੀ ਕੋਲੋਂ ਮੁਆਫੀਨਾਮੇ ਦੀ ਅਸਲੀ ਕਾਪੀ ਮੰਗੀ

ਅਦਾਲਤ ਨੇ ਉੱਤਰਾਖੰਡ ਲਾਇਸੈਂਸਿੰਗ ਅਥਾਰਟੀ ਦੀ ਵੀ ਕੀਤੀ ਖਿਚਾਈ ਨਵੀਂ ਦਿੱਲੀ/ਬਿਊਰੋ ਨਿਊਜ਼ ਪਤੰਜਲੀ ਦੇ ਗੁੰਮਰਾਹਕੁੰਨ …