Breaking News
Home / ਦੁਨੀਆ / ਦੁਬਈ ਸੁਪਰੀਮ ਕੋਰਟ ਨੇ ਭਾਰਤੀ ਜੋੜੇ ਦੀ ਹੱਤਿਆ ਦੇ ਦੋਸ਼ੀ ਪਾਕਿਸਤਾਨੀ ਦੀ ਸਜ਼ਾ-ਏ-ਮੌਤ ਬਰਕਰਾਰ ਰੱਖੀ

ਦੁਬਈ ਸੁਪਰੀਮ ਕੋਰਟ ਨੇ ਭਾਰਤੀ ਜੋੜੇ ਦੀ ਹੱਤਿਆ ਦੇ ਦੋਸ਼ੀ ਪਾਕਿਸਤਾਨੀ ਦੀ ਸਜ਼ਾ-ਏ-ਮੌਤ ਬਰਕਰਾਰ ਰੱਖੀ

ਦੁਬਈ/ਬਿਊਰੋ ਨਿਊਜ਼ : ਦੁਬਈ ਵਿਖੇ ਸਾਲ 2020 ਵਿੱਚ ਡਕੈਤੀ ਦੀ ਕੋਸ਼ਿਸ਼ ਦੌਰਾਨ ਭਾਰਤੀ ਜੋੜੇ ਦੀ ਹੱਤਿਆ ਕਰਨ ਦੇ ਦੋਸ਼ੀ ਪਾਕਿਸਤਾਨੀ ਵਿਅਕਤੀ ਵੱਲੋਂ ਮੌਤ ਦੀ ਸਜ਼ਾ ਖਿਲਾਫ ਦਾਇਰ ਪਟੀਸ਼ਨ ਸੁਪਰੀਮ ਕੋਰਟ ਨੇ ਰੱਦ ਕਰ ਦਿੱਤੀ।
28 ਸਾਲਾ ਉਸਾਰੀ ਮਜ਼ਦੂਰ ਨੂੰ ਪਿਛਲੇ ਸਾਲ ਅਪਰੈਲ ਵਿੱਚ ਦੁਬਈ ਦੀ ਅਦਾਲਤ ਨੇ 40 ਸਾਲਾ ਕਾਰੋਬਾਰੀ ਹਿਰੇਨ ਅਧੀਆ ਅਤੇ ਉਸ ਦੀ ਪਤਨੀ ਵਿਧੀ ਦੀ ਹੱਤਿਆ ਦਾ ਆਰੋਪੀ ਕਰਾਰ ਦਿੰਦਿਆਂ ਸਜ਼ਾ-ਏ-ਮੌਤ ਸੁਣਾਈ ਸੀ। ਫੋਰੈਂਸਿਕ ਰਿਪੋਰਟਾਂ ਮੁਤਾਬਕ ਹਿਰੇਨ ਦੇ ਸਿਰ, ਛਾਤੀ, ਪੇਟ ਅਤੇ ਖੱਬੇ ਮੋਢੇ ‘ਤੇ 10 ਵਾਰ ਚਾਕੂ ਮਾਰੇ ਗਏ ਸਨ। ਉਸ ਦੀ ਪਤਨੀ ਦੇ ਸਿਰ, ਗਰਦਨ, ਛਾਤੀ, ਚਿਹਰੇ, ਕੰਨ ਅਤੇ ਸੱਜੀ ਬਾਂਹ ਵਿੱਚ 14 ਵਾਰ ਚਾਕੂ ਮਾਰੇ ਗਏ। ਉਨ੍ਹਾਂ ਦੀ ਵੱਡੀ ਧੀ, ਜਿਸ ਨੂੰ ਮਾਮੂਲੀ ਸੱਟਾਂ ਲੱਗੀਆਂ, ਨੇ ਦੁਬਈ ਪੁਲਿਸ ਨੂੰ ਬੁਲਾਇਆ, ਜਿਸ ਨੇ ਸ਼ਾਰਜਾਹ ਵਿੱਚ 24 ਘੰਟਿਆਂ ਤੋਂ ਵੀ ਘੱਟ ਸਮੇਂ ਵਿੱਚ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ।

Check Also

ਈਰਾਨ ਨੇ ਇਜ਼ਰਾਈਲ ’ਤੇ 200 ਤੋਂ ਵੱਧ ਮਿਜ਼ਾਈਲਾਂ ਦਾਗੀਆਂ

ਇਜ਼ਰਾਈਲ ’ਤੇ ਹਮਲੇ ਦੀ ਵੱਖ-ਵੱਖ ਦੇਸ਼ਾਂ ਨੇ ਕੀਤੀ ਨਿੰਦਾ ਨਵੀਂ ਦਿੱਲੀ/ਬਿਊਰੋ ਨਿਊਜ਼ ਈਰਾਨ ਨੇ ਇਜ਼ਰਾਈਲ …