ਫਲੋਰੀਡਾ : ਭਾਰਤਵੰਸ਼ੀ ਡਾਕਟਰ ਜੋੜੇ ਕਿਰਨ ਸੀ ਪਟੇਲ ਤੇ ਪੋਲਵੀ ਪਟੇਲ ਦੇ ਰਿਕਾਰਡ 25 ਕਰੋੜ ਡਾਲਰ (ਕਰੀਬ 1775 ਕਰੋੜ ਰੁਪਏ) ਦੇ ਦਾਨ ਨਾਲ ਅਮਰੀਕਾ ਦੇ ਫਲੋਰੀਡਾ ਸੂਬੇ ਵਿਚ ਤਿਆਰ ਮੈਡੀਕਲ ਕਾਲਜ ਦੀ ਸ਼ੁਰੂਆਤ ਸ਼ਨੀਵਾਰ ਨੂੰ ਹੋ ਗਈ। ਕਿਸੇ ਭਾਰਤਵੰਸ਼ੀ ਵਲੋਂ ਅਮਰੀਕਾ ਵਿਚ ਦਿੱਤਾ ਗਿਆ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਦਾਨ ਹੈ। ਸ਼ਨੀਵਾਰ ਨੂੰ ਨੋਵਾ ਸਾਊਥਈਸਟਰਨ ਯੂਨੀਵਰਸਿਟੀ (ਐਨਐਸਯੂ) ਦੇ ਤੰਪਾ ਬੇ ਸਥਿਤ ਨਵੇਂ ਮੈਡੀਕਲ ਕਾਲਜ ਦਾ ਉਦਘਾਟਨ ਡਾਕਟਰ ਜੋੜੇ ਦੇ ਹੱਥੀਂ ਕੀਤਾ ਗਿਆ। ਜਾਂਬੀਆ ਵਿਚ ਜਨਮੇ ਤੇ ਭਾਰਤ ਵਿਚ ਪੜ੍ਹੇ ਡਾਕਟਰ ਕਿਰਨ ਪਟੇਲ ਦਿਲ ਦੇ ਰੋਗਾਂ ਦੇ ਮਾਹਰ ਹਨ। ਪਤਨੀ ਡਾ. ਪੋਲਵੀ ਪਟੇਲ ਬਾਲ ਰੋਗ ਮਾਹਿਰ ਹਨ। ਨਵਾਂ ਮੈਡੀਕਲ ਕਾਲਜ ਤਿੰਨ ਲੱਖ ਵਰਗ ਫੁੱਟ ਦੇ ਕੈਂਪਸ ਵਿਚ ਬਣਾਇਆ ਗਿਆ ਹੈ, ਜੋ ਐਨਐਸਯੂ ਦੇ ਚਾਰ ਹੋਰਨਾਂ ਕਾਲਜਾਂ ਦਾ ਸੈਟੇਲਾਈਟ ਕੇਂਦਰ ਵੀ ਬਣੇਗਾ। ਇਨ੍ਹਾਂ ਵਿਚ ਜੋੜੇ ਦੇ ਨਾਂ ‘ਤੇ ਬਣੇ ਡਾਕਟਰ ਪੋਲਵੀ ਪਟੇਲ ਕਾਲਜ ਆਫ ਹੈਲਥ ਕੇਅਰ ਸਾਇੰਸਿਜ਼ ਤੇ ਡਾਕਟਰ ਕਿਰਨ ਸੀ ਪਟੇਲ ਕਾਲਜ ਆਫ ਓਸਟੀਓਪੈਥਿਕ ਮੈਡੀਸਨ ਸ਼ਾਮਲ ਹਨ। ਉਦਘਾਟਨ ਮੌਕੇ ਕਿਰਨ ਪਟੇਲ ਨੇ ਕਿਹਾ ਕਿ ਦੁਨੀਆ ਇਸ ਤਰੀਕੇ ਨਾਲ ਯੋਗਦਾਨ ਦੇਣ ਦਾ ਮੌਕਾ ਪ੍ਰਾਪਤ ਹੋਣਾ ਨਿਰਾਲਾ ਹੈ। ਲੋਕਾਂ ਦੀ ਜ਼ਿੰਦਗੀ ਵਿਚ ਤਬਦੀਲੀ ਲਿਆਉਣ ਲਈ ਸਮਰੱਥ ਹੋਣਾ ਮੇਰੇ ਲਈ ਇਕ ਸਨਮਾਨ ਦੀ ਗੱਲ ਹੈ। ਨਵੇਂ ਕਾਲਜਾਂ ਵਿਚ ਓਸਟੀਓਪੈਥਿਕ ਮੈਡੀਸਨ ਦੀ ਪੜ੍ਹਾਈ ਸ਼ੁਰੂ ਹੋ ਚੁੱਕੀ ਹੈ।
Check Also
ਟਰੰਪ ਨਾਲ ਵਿਵਾਦ ਵਧਣ ਤੋਂ ਬਾਅਦ ਮਸਕ ਨੇ ਨਵੀਂ ਰਾਜਨੀਤਕ ਪਾਰਟੀ ਬਣਾਈ
ਟਰੰਪ ਦਾ ਟੈਕਸ ਬਿੱਲ ਅਮਰੀਕਾ ਨੂੰ ਦੀਵਾਲੀਆ ਕਰ ਦੇਵੇਗਾ: ਮਸਕ ਵਾਸ਼ਿੰਗਟਨ : ਅਮਰੀਕੀ ਰਾਸ਼ਟਰਪਤੀ ਡੋਨਲਡ …