Breaking News
Home / ਦੁਨੀਆ / ਕੋਵਿਡ-19 ਦੇ ਦੋਵੇਂ ਟੀਕੇ ਲਗਵਾਓ ਤੇ 8 ਨਵੰਬਰ ਤੋਂ ਅਮਰੀਕਾ ਜਾਓ- ਅਮਰੀਕਾ ਹਟਾ ਰਿਹਾ ਹੈ ਕੋਵਿਡ ਪਾਬੰਦੀਆਂ

ਕੋਵਿਡ-19 ਦੇ ਦੋਵੇਂ ਟੀਕੇ ਲਗਵਾਓ ਤੇ 8 ਨਵੰਬਰ ਤੋਂ ਅਮਰੀਕਾ ਜਾਓ- ਅਮਰੀਕਾ ਹਟਾ ਰਿਹਾ ਹੈ ਕੋਵਿਡ ਪਾਬੰਦੀਆਂ

ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਆਉਂਦੀ 8 ਨਵੰਬਰ ਤੋਂ ਭਾਰਤੀ ਨਾਗਰਿਕਾਂ ਸਣੇ ਉਨ੍ਹਾਂ ਸਾਰੇ ਅੰਤਰਰਾਸ਼ਟਰੀ ਯਾਤਰੀਆਂ ’ਤੇ ਲਗਾਈਆਂ ਪਾਬੰਦੀਆਂ ਹਟਾ ਦੇਵੇਗਾ, ਜਿਨ੍ਹਾਂ ਨੂੰ ਕੋਵਿਡ ਰੋਕੂ ਟੀਕੇ ਦੀਆਂ ਪੂਰੀਆਂ ਖੁਰਾਕਾਂ ਲੱਗੀਆਂ ਹੋਈਆਂ ਹਨ। ਯਾਤਰੀਆਂ ਨੂੰ ਜਹਾਜ਼ ’ਤੇ ਚੜ੍ਹਨ ਤੋਂ ਪਹਿਲਾਂ ਕਰੋਨਾ ਨਾ ਹੋਣ ਦਾ ਸਬੂਤ ਦਿਖਾਉਣਾ ਵੀ ਹੋਵੇਗਾ। ਉਧਰ ਦੂਜੇ ਪਾਸੇ ਚੀਨ ਦੇ ਕਈ ਹਿੱਸਿਆਂ ਵਿਚ ਕਰੋਨਾ ਵਾਇਰਸ ਵਧਣ ਦੀ ਫਿਰ ਤੋਂ ਖਬਰ ਮਿਲ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਚੀਨ ਦੀ ਸਰਕਾਰ ਨੇ ਉਤਰ ਪੱਛਮ ਦੇ ਇਕ ਸ਼ਹਿਰ ਵਿਚ ਮੁੜ ਲੌਕਡਾਊਨ ਲਗਾ ਦਿੱਤਾ ਹੈ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਐਮਰਜੈਂਸੀ ਦੀ ਹਾਲਤ ਵਿਚ ਹੀ ਲੋਕਾਂ ਨੂੰ ਘਰ ਤੋਂ ਬਾਹਰ ਜਾਣ ਦੀ ਇਜਾਜ਼ਤ ਦਿੱਤੀ ਜਾਵੇਗੀ। ਜਾਣਕਾਰੀ ਮਿਲੀ ਹੈ ਕਿ ਚੀਨ ਵਿਚ ਕਰੋਨਾ ਵਾਇਰਸ ਦੇ 29 ਨਵੇਂ ਕੇਸ ਮਿਲੇ ਹਨ।

Check Also

ਕਰਤਾਰਪੁਰ ਕੌਰੀਡੋਰ ਨੇ ਮਿਲਾਏ 74 ਸਾਲਾਂ ਦੇ ਵਿਛੜੇ ਭਰਾ

ਦੋਵੇਂ ਭਰਾ ਗਲੇ ਮਿਲੇ ਤਾਂ ਅੱਖਾਂ ’ਚੋਂ ਆ ਗਏ ਅੱਥਰੂ ਇਸਲਾਮਾਬਾਦ/ਬਿਊਰੋ ਨਿਊਜ਼ ਕਰਤਾਰਪੁਰ ਕੌਰੀਡੋਰ ਇਕ …