ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਦੇ ਨਵੇਂ ਬਣੇ ਰਾਸ਼ਟਰਪਤੀ ਜੋ ਬਿਡੇਨ ਪ੍ਰਸ਼ਾਸਨ ਵਲੋਂ ਦੋ ਭਾਰਤੀ ਮੂਲ ਦੀਆਂ ਅਮਰੀਕੀ ਮਹਿਲਾਵਾਂ ਦੀ ਸੰਯੁਕਤ ਰਾਸ਼ਟਰ ਵਿਚ ਅਹਿਮ ਅਹੁਦਿਆਂ ਲਈ ਨਿਯੁਕਤੀਆਂ ਕੀਤੀਆਂ ਗਈਆਂ ਹਨ। ਸੋਹਿਨੀ ਚੈਟਰਜੀ ਯੂ.ਐਨ. ਅੰਬੈਸਡਰ ਦੀ ਸੀਨੀਅਰ ਨੀਤੀ ਸਲਾਹਕਾਰ ਨਿਯੁਕਤ ਹੋਈ ਹੈ ਅਤੇ ਜਦਕਿ ਅਦਿੱਤੀ ਗੁਰਰ ਨੂੰ ਯੂ.ਐਨ. ‘ਚ ਅਮਰੀਕੀ ਮਿਸ਼ਨ ਲਈ ਨੀਤੀ ਸਲਾਹਕਾਰ ਨਿਯੁਕਤ ਕੀਤਾ ਗਿਆ ਹੈ। ਇਥੇ ਇਹ ਵੀ ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਬਿਡੇਨ ਪ੍ਰਸ਼ਾਸਨ ‘ਚ ਭਾਰਤੀ ਮੂਲ ਕੇ ਵਿਅਕਤੀਆਂ ਨੂੰ ਅਹਿਮ ਅਹੁਦਿਆਂ ‘ਤੇ ਨਿਯੁਕਤ ਕੀਤਾ ਜਾ ਚੁੱਕਿਆ ਹੈ।

