ਨਵੀਂ ਦਿੱਲੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਵਿਰੋਧੀ ਧਿਰ ਦੇ ਸ਼ਾਸਨ ਵਾਲੇ ਸੂਬਿਆਂ ਨੂੰ ਪੈਟਰੋਲ ਅਤੇ ਡੀਜ਼ਲ ਤੋਂ ਵੈਟ ਘਟਾਉਣ ਦੀ ਅਪੀਲ ‘ਤੇ ਕਾਂਗਰਸ ਨੇ ਉਨ੍ਹਾਂ ‘ਤੇ ਵਰ੍ਹਦਿਆਂ ਕਿਹਾ ਕਿ ਕੇਂਦਰ ਸਰਕਾਰ ਤੇਲ ਕੀਮਤਾਂ ਤੋਂ ਐਕਸਾਈਜ਼ ਡਿਊਟੀ ਹੋਰ ਘਟਾਏ। ਕਾਂਗਰਸੀ ਆਗੂ ਰਣਦੀਪ ਸੂਰਜੇਵਾਲਾ ਨੇ ਕਿਹਾ ਕਿ ਯੂਪੀਏ ਸਰਕਾਰ ਦੌਰਾਨ ਐਕਸਾਈਜ਼ ਡਿਊਟੀ ਬਹੁਤ ਘੱਟ ਸੀ। ਸੂਰਜੇਵਾਲਾ ਨੇ ਟਵਿੱਟਰ ‘ਤੇ ਕਿਹਾ, ”ਮੋਦੀ ਜੀ, ਕੋਈ ਆਲੋਚਨਾ ਨਹੀਂ, ਕੋਈ ਜੁਮਲਾ ਨਹੀਂ। ਕਾਂਗਰਸ ਸਰਕਾਰ ਸਮੇਂ ਪੈਟਰੋਲ ‘ਤੇ ਐਕਸਾਈਜ਼ ਡਿਊਟੀ 9.48 ਰੁਪਏ ਅਤੇ ਡੀਜ਼ਲ ‘ਤੇ 3.56 ਰੁਪਏ ਪ੍ਰਤੀ ਲਿਟਰ ਸੀ।ਮੋਦੀ ਸਰਕਾਰ ਸਮੇਂ ਪੈਟਰੋਲ ‘ਤੇ 27.90 ਰੁਪਏ ਅਤੇ ਡੀਜ਼ਲ ‘ਤੇ 21.80 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਹੈ। ਬੇਨਤੀ ਹੈ ਕਿ ਪੈਟਰੋਲ ਤੋਂ 18.42 ਰੁਪਏ ਅਤੇ ਡੀਜ਼ਲ ਤੋਂ 18.24 ਰੁਪਏ ਪ੍ਰਤੀ ਲਿਟਰ ਐਕਸਾਈਜ਼ ਡਿਊਟੀ ਹਟਾਈ ਜਾਵੇ।”