ਲੰਮੇ ਸਮੇਂ ਤੱਕ ਸਰਗਰਮ ਰਹੇ ਸ਼ਰਦ ਪਵਾਰ, ਪਾਸਵਾਨ, ਸੁਸ਼ਮਾ ਸਵਰਾਜ ਅਤੇ ਓਮ ਭਾਰਤੀ ਇਸ ਵਾਰ ਮੈਦਾਨ ‘ਚ ਨਹੀਂ
ਨਵੀਂ ਦਿੱਲੀ/ਬਿਊਰੋ ਨਿਊਜ਼
ਇਸ ਵਾਰ ਲੋਕ ਸਭਾ ਚੋਣਾਂ ਵਿਚ ਭਾਰਤੀ ਰਾਜਨੀਤੀ ਦੇ ਕੁਝ ਵੱਡੇ ਚਿਹਰੇ ਨਜ਼ਰ ਨਹੀਂ ਆਉਣਗੇ। ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਇਸ ਵਾਰ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਦੌਰਾਨ ਰਾਮ ਵਿਲਾਸ ਪਾਸਵਾਨ, ਸੁਸ਼ਮਾ ਸਵਰਾਜ ਅਤੇ ਓਮਾ ਭਾਰਤੀ ਵਰਗੇ ਆਗੂ ਇਸ ਵਾਰ ਲੋਕ ਸਭਾ ਚੋਣ ਨਹੀਂ ਲੜਨਗੇ ਅਤੇ ਲਾਲ ਕ੍ਰਿਸ਼ਨ ਅਡਵਾਨੀ ਅਤੇ ਮੁਰਲੀ ਮਨੋਹਰ ਦੇ ਚੋਣ ਲੜਨ ‘ਤੇ ਵੀ ਸ਼ੰਕੇ ਜਤਾਏ ਜਾ ਰਹੇ ਹਨ। ਸ਼ਰਦ ਪਵਾਰ 14 ਵਾਰ ਲੋਕ ਸਭਾ ਚੋਣ ਲੜ ਚੁੱਕੇ ਹਨ ਅਤੇ ਇਸ ਵਾਰ ਉਨ੍ਹਾਂ ਮਨ੍ਹਾਂ ਕਰਦਿਆਂ ਕਿਹਾ ਕਿ ਹੁਣ ਨੌਜਵਾਨੀ ਦੀ ਯੁੱਗ ਆ ਗਿਆ ਹੈ। ਸ਼ੁਸਮਾ ਸਵਰਾਜ, ਓਮਾ ਭਾਰਤੀ ਅਤੇ ਪਾਸਵਾਨ ਵਰਗੇ ਵੱਡੇ ਆਗੂ ਵੀ ਚੋਣ ਲੜਨ ਤੋਂ ਪਾਸਾ ਵੱਟ ਚੁੱਕੇ ਹਨ।
Check Also
ਭਗਦੜ ਮਚਣ ਤੋਂ ਬਾਅਦ ਵੀ ਨਵੀਂ ਦਿੱਲੀ ਰੇਲਵੇ ਸਟੇਸ਼ਨ ’ਤੇ ਭੀੜ ਵਧੀ
ਬੀਤੀ ਰਾਤ 18 ਲੋਕਾਂ ਦੀ ਹੋਈ ਸੀ ਮੌਤ; ਪੁਲੀਸ ਨੇ ਲੋਕਾਂ ਤੋਂ ਪੁੱਛਗਿੱਛ ਕੀਤੀ ਨਵੀਂ …