4.1 C
Toronto
Sunday, April 19, 2026
spot_img
Homeਜੀ.ਟੀ.ਏ. ਨਿਊਜ਼ਟੋਰਾਂਟੋ ਪੁਲਿਸ ਚੀਫ ਮਾਰਕ ਸਾਂਡਰਸ ਵੱਲੋਂ ਅਸਤੀਫਾ ਦੇਣ ਦਾ ਐਲਾਨ

ਟੋਰਾਂਟੋ ਪੁਲਿਸ ਚੀਫ ਮਾਰਕ ਸਾਂਡਰਸ ਵੱਲੋਂ ਅਸਤੀਫਾ ਦੇਣ ਦਾ ਐਲਾਨ

ਟੋਰਾਂਟੋ :ਟੋਰਾਂਟੋ ਪੁਲਿਸ ਚੀਫ ਮਾਰਕ ਸਾਂਡਰਸ ਵੱਲੋਂ ਆਪਣੇ ਅਸਤੀਫੇ ਦਾ ਐਲਾਨ ਕੀਤਾ ਗਿਆ। ਸਾਂਡਰਸ ਨੇ ਆਖਿਆ ਕਿ ਉਹ 31 ਜੁਲਾਈ ਤੱਕ ਆਪਣਾ ਫਰਜ਼ ਪੂਰਾ ਕਰਨਗੇ। ਸਾਂਡਰਸ ਨੇ ਟੋਰਾਂਟੋ ਵਾਸੀਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਆਪਣੇ ਕੰਮ ਨੂੰ ਉਨ੍ਹਾਂ ਪੂਰੀ ਸ਼ਿੱਦਤ ਨਾਲ ਨਿਭਾਇਆ ਤੇ ਦਿਲੋਂ ਪਿਆਰ ਕੀਤਾ। ਸਾਂਡਰਸ ਦਾ ਕੰਟਰੈਕਟ 2021 ਵਿੱਚ ਖਤਮ ਹੋਣਾ ਸੀ ਪਰ ਉਨ੍ਹਾਂ ਵੱਲੋਂ ਅੱਠ ਮਹੀਨੇ ਪਹਿਲਾਂ ਹੀ ਇਹ ਅਹੁਦਾ ਛੱਡਿਆ ਜਾ ਰਿਹਾ ਹੈ। ਉਨ੍ਹਾਂ ਆਪਣਾ ਅਹੁਦਾ ਛੱਡਣ ਦਾ ਕਾਰਨ ਨਹੀਂ ਦੱਸਿਆ ਪਰ ਉਨ੍ਹਾਂ ਆਖਿਆ ਕਿ ਉਹ ਟੋਰਾਂਟੋ ਲਈ ਕੁੱਝ ਕੰਮ ਮੁਫਤ ਵਿੱਚ ਕਰਨਾ ਚਾਹੁੰਦੇ ਹਨ।

RELATED ARTICLES
POPULAR POSTS