13.5 C
Toronto
Thursday, July 23, 2026
spot_img
Homeਪੰਜਾਬਬਟਾਲਾ 'ਚ ਪੁਲਿਸ 'ਤੇ ਜ਼ਹਿਰੀਲੀ ਸਪਰੇਅ ਕਰਕੇ ਗੈਂਗਸਟਰ ਨੂੰ ਛੁਡਾ ਕੇ ਲੈ...

ਬਟਾਲਾ ‘ਚ ਪੁਲਿਸ ‘ਤੇ ਜ਼ਹਿਰੀਲੀ ਸਪਰੇਅ ਕਰਕੇ ਗੈਂਗਸਟਰ ਨੂੰ ਛੁਡਾ ਕੇ ਲੈ ਗਏ ਸਾਥੀ

ਬਟਾਲਾ/ਬਿਊਰੋ ਨਿਊਜ਼  : ਬਟਾਲਾ ਅਦਾਲਤ ਵਿੱਚ ਪੇਸ਼ੀ ਲਈ ਲਿਆਂਦਾ ਇੱਕ ਗੈਂਗਸਟਰ ਪੁਲਿਸ ਹਿਰਾਸਤ ਵਿਚੋਂ ਫ਼ਰਾਰ ਹੋ ਗਿਆ। ਗੈਂਗਸਟਰ ਦਾ ਨਾਮ ਹਰਵਿੰਦਰ ਸਿੰਘ ਉਰਫ਼ ਨੂਨੋ ਹੈ। ਮਿਲੀ ਜਾਣਕਾਰੀ ਅਨੁਸਾਰ ਹਰਵਿੰਦਰ ਨੂੰ ਪੰਜਾਬ ਪੁਲਿਸ ਦੀ ਟੀਮ ਹੁਸ਼ਿਆਰਪੁਰ ਤੋਂ ਬਟਾਲਾ ਦੀ ਅਦਾਲਤ ਵਿੱਚ ਇੱਕ ਮਾਮਲੇ ਦੇ ਸਬੰਧ ਵਿੱਚ ਲੈ ਕੇ ਆਈ ਸੀ।
ਇਸੇ ਦੌਰਾਨ ਪੇਸ਼ੀ ਭੁਗਤਣ ਤੋਂ ਬਾਅਦ ਜਦੋਂ ਪੁਲਿਸ ਦੇ ਜਵਾਨ ਹਰਵਿੰਦਰ ਸਿੰਘ ਨੂੰ ਵਾਪਸ ਲਿਜਾ ਰਹੇ ਸਨ ਤਾਂ ਗੁਰਦਾਸਪੁਰ ਰੋਡ ਉੱਤੇ ਕਾਦੀਆਂ ਫਾਟਕਾਂ ਨੇੜੇ ਕਾਰ ਵਿੱਚ ਕੁੱਝ ਨੌਜਵਾਨ ਆਏ ਅਤੇ ਪੁਲਿਸ ਉੱਤੇ ਜ਼ਹਿਰੀਲੀ ਸਪਰੇਅ ਕਰਕੇ ਹਰਵਿੰਦਰ ਸਿੰਘ ਨੂੰ ਛੁਡਵਾ ਕੇ ਆਪਣੇ ਨਾਲ ਲੈ ਗਏ। ਇਸ ਘਟਨਾ ਤੋਂ ਬਾਅਦ ਸੁਰੱਖਿਆ ਕਰੜੀ ਕਰ ਦਿੱਤੀ ਗਈ ਹੈ। ਨੂਨੋ ਪੁਲਿਸ ਨੂੰ ਕਈ ਮਾਮਲੇ ਵਿੱਚ ਲੋੜੀਂਦਾ ਸੀ।

RELATED ARTICLES
POPULAR POSTS